ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਅਹਿਮ ਨਿਯੁਕਤੀਆਂ ਲਈ ਦੋ ਅਹੁਦੇਦਾਰਾਂ ਦੀ ਜ਼ਬਰਦਸਤ ਭਾਲ

ਦੁਆਰਾ: Punjab Bani ਪ੍ਰਕਾਸ਼ਿਤ :Wednesday, 19 June, 2024, 07:44 PM

ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਅਹਿਮ ਨਿਯੁਕਤੀਆਂ ਲਈ ਦੋ ਅਹੁਦੇਦਾਰਾਂ ਦੀ ਜ਼ਬਰਦਸਤ ਭਾਲ
ਨਵੀਂ ਦਿੱਲੀ : ਭਾਰਤ ਦੀ ਰਾਜਧਾਨੀ ਦਿੱਲੀ ਵਿਚ ਕੇਂਦਰ ਵਿਚ ਪੂਰੇ ਦੇਸ਼ ਦੀ ਅਗਵਾਈ ਕਰ ਰਹੀ ਭਾਰਤੀ ਜਨਤਾ ਪਾਰਟੀ ਵਲੋਂ ਜਿਹੜੀਆਂ ਦੋ ਅਹਿਮ ਨਿਯੁਕਤੀਆਂ ਲਈ ਦੋ ਅਹੁਦੇਦਾਰਾਂ ਦੀ ਜ਼ਬਰਦਸਤ ਭਾਲ ਕੀਤੀ ਜਾ ਰਹੀ ਹੈ ਵਿਚ ਸ਼ਾਮਲ ਹੈ ਭਾਜਪਾ ਕੌਮੀ ਪ੍ਰਧਾਨ ਅਤੇ ਰਾਜ ਸਭਾ ਮੈਂਬਰ। ਉਪਰੋਕਤ ਦੋਵੇਂ ਅਹੁਦੇ ਪ੍ਰਧਾਨ ਜੇ. ਪੀ. ਨੱਢਾ ਦੀ ਥਾਂ ਤੇ ਦੂਸਰਾ ਰਾਜ ਸਭਾ ਮੈਂਬਰ ਪਿਊਸ਼ ਗੋਇਲ ਦੀ ਥਾਂ ਸ਼ਾਮਲ ਹੈ। ਦੱਸਣਯੋਗ ਹੈ ਕਿ ਨੱਢਾ ਨੂੰ ਸਿਹਤ, ਰਸਾਇਣ ਤੇ ਖਾਦ ਮੰਤਰੀ ਨਿਯੁਕਤ ਕੀਤਾ ਗਿਆ ਹੈ, ਇਸ ਲਈ ਹਾਈ ਕਮਾਂਡ ਨੂੰ ਤੁਰੰਤ ਨਵੇਂ `ਵਰਕਿੰਗ ਪ੍ਰਧਾਨ` ਦੀ ਚੋਣ ਕਰਨੀ ਪਏਗੀ। ਭਾਜਪਾ ਦੇ ਇਕ ਉੱਚ ਪੱਧਰੀ ਸੂਤਰ ਨੇ ਕਿਹਾ ਕਿ ਪਾਰਟੀ ਦੀ ਪਹੁੰਚ ਨੂੰ ਮਜ਼ਬੂਤ ਕਰਨ ਲਈ ਭਾਜਪਾ ਕਿਸੇ ਵੀ ਦਲਿਤ ਜਾਂ ਓ. ਬੀ. ਸੀ. ਨੇਤਾ ’ਤੇ ਸੱਟਾ ਲਾ ਸਕਦੀ ਹੈ। 24 ਸਾਲ ਪਹਿਲਾਂ ਬੰਗਾਰੂ ਲਕਸ਼ਮਣ ਤੋਂ ਬਾਅਦ ਭਾਜਪਾ ਨੇ ਕਿਸੇ ਵੀ ਦਲਿਤ ਨੂੰ ਪ੍ਰਧਾਨ ਨਹੀਂ ਬਣਾਇਆ। ਨੱਢਾ ਨੂੰ ਸਿਹਤ, ਰਸਾਇਣ ਤੇ ਖਾਦ ਮੰਤਰੀ ਨਿਯੁਕਤ ਕੀਤਾ ਗਿਆ ਹੈ, ਇਸ ਲਈ ਹਾਈ ਕਮਾਂਡ ਨੂੰ ਤੁਰੰਤ ਨਵੇਂ `ਵਰਕਿੰਗ ਪ੍ਰਧਾਨ` ਦੀ ਚੋਣ ਕਰਨੀ ਪਏਗੀ। ਭਾਜਪਾ ਦੇ ਇਕ ਉੱਚ ਪੱਧਰੀ ਸੂਤਰ ਨੇ ਕਿਹਾ ਕਿ ਪਾਰਟੀ ਦੀ ਪਹੁੰਚ ਨੂੰ ਮਜ਼ਬੂਤ ਕਰਨ ਲਈ ਭਾਜਪਾ ਕਿਸੇ ਵੀ ਦਲਿਤ ਜਾਂ ਓ. ਬੀ. ਸੀ. ਨੇਤਾ ’ਤੇ ਸੱਟਾ ਲਾ ਸਕਦੀ ਹੈ। 24 ਸਾਲ ਪਹਿਲਾਂ ਬੰਗਾਰੂ ਲਕਸ਼ਮਣ ਤੋਂ ਬਾਅਦ ਭਾਜਪਾ ਨੇ ਕਿਸੇ ਵੀ ਦਲਿਤ ਨੂੰ ਪ੍ਰਧਾਨ ਨਹੀਂ ਬਣਾਇਆ।