ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਸਖਤ ਨਿਖੇਧੀ

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਸਖਤ ਨਿਖੇਧੀ
ਚੰਡੀਗੜ੍ਹ, 19 ਜੂਨ () : ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੇ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ, ਜਨਰਲ ਸਕੱਤਰ ਸੁਭਾਸ਼ ਰਾਣੀ, ਵਿੱਤ ਸਕੱਤਰ ਅੰਮ੍ਰਿਤਪਾਲ ਕੌਰ, ਮੀਤ ਪ੍ਰਧਾਨ ਕ੍ਰਿਸ਼ਨਾ ਕੁਮਾਰੀ, ਜੁਆਇੰਟ ਸਕੱਤਰ ਗੁਰਦੀਪ ਕੌਰ ਵੱਲੋਂ ਪ੍ਰੈਸ ਨੂੰ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਹਰਗੋਬਿੰਦ ਕੌਰ ਦੇ ਪ੍ਰਤੀ ਲਗਾਤਾਰ ਰੰਜਸ਼ੀ ਰਵਈਆ ਅਪਣਾਇਆ ਹੋਇਆ ਹੈ। ਜਿਸ ਕਰਕੇ ਉਹਨਾਂ ਨੂੰ ਲਗਾਤਾਰ ਨੋਟਿਸ ਕੱਢਣਾ ਅਤੇ ਉਹਨਾਂ ਦੀਆਂ ਹਾਜ਼ਰੀਆਂ ਉੱਤੇ ਸ਼ਾਨਬੀਨ ਕਰਨਾ ਸ਼ਾਮਿਲ ਰਿਹਾ ਹੈ । ਉਹਨਾਂ ਨੇ ਕਿਹਾ ਆਂਗਣਵਾੜੀ ਵਰਕਰ ਨੂੰ ਜਦੋਂ ਆਈ ਸੀ.ਡੀ.ਐਸ ਦੀਆਂ ਸੇਵਾਵਾਂ ਲਈ ਭਰਤੀ ਕੀਤਾ ਜਾਂਦਾ ਹੈ ਤਾਂ ਉਸ ਸਮੇਂ ਉਸ ਨੂੰ ਸਵੈ ਇਛੁੱਕ ਸੇਵਕ ਦੇ ਰੂਪ ਵਿੱਚ ਮਾਨਭੱਤੇ ਤੇ ਭਰਤੀ ਕੀਤਾ ਜਾਂਦਾ ਹੈ। ਪਰ ਕਾਰਵਾਈ ਪੱਕੇ ਮੁਲਾਜ਼ਮ ਵਾਲੀ ਹੁੰਦੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਜੇਕਰ ਅਸੀਂ ਸਵੈ ਇਛੁੱਕ ਸੇਵਕਾਂ ਹਾਂ ਤਾ ਲੋਕਤੰਤਰੀ ਪ੍ਰਦੇਸ਼ ਵਿੱਚ ਸਾਡਾ ਪੂਰਨ ਹੱਕ ਹੈ ਕਿ ਅਸੀਂ ਆਪਣਾ ਚੋਣ ਪ੍ਰਚਾਰ ਕਰ ਸਕਦੇ ਹਾਂ ਅਤੇ ਚੋਣਾਂ ਵਿੱਚ ਭਾਗ ਵੀ ਲੈ ਸਕਦੇ ਹਾਂ। ਇਹ ਕਾਨੂੰਨੀ ਅਧਿਕਾਰ ਵੀ ਮਾਨਯੋਗ ਹਾਈਕੋਰਟ ਵੱਲੋਂ ਪ੍ਰਾਪਤ ਹੈ। ਪਰ ਇਸ ਸਭ ਨੂੰ ਰੰਜਸ਼ੀ ਨਿਸ਼ਾਨਾ ਬਣਾ ਕੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਹਰਗੋਬਿੰਦ ਕੌਰ ਦੀਆਂ ਸੇਵਾਵਾਂ ਖਤਮ ਕਰਨੀਆਂ ਇਹ ਸੰਵਿਧਾਨਿਕ ਅਧਿਕਾਰਾਂ ਦੀ ਉਲਘੰਣਾ ਵੀ ਹੈ। ਜਿਸ ਦੀ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਜਾਂਦੀ ਹੈ।
