ਸੀਵਰੇਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੇ ਕੀਤੀ ਨਗਰ ਨਿਗਮ ਪਟਿਆਲਾ ਦੇ ਖਿਲਾਫ ਨਾਰੇਬਾਜੀ

ਸੀਵਰੇਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੇ ਕੀਤੀ ਨਗਰ ਨਿਗਮ ਪਟਿਆਲਾ ਦੇ ਖਿਲਾਫ ਨਾਰੇਬਾਜੀ
ਪਟਿਆਲਾ, 19 ਜੂਨ ( ) : ਨਗਰ ਨਿਗਮ ਪਟਿਆਲਾ ਦੇ ਅਧੀਨ ਪੈਂਦੀ ਮਥੁਰਾ ਕਲੌਨੀ, ਵਾਰਡ ਨੰ. 32 ਤੇ ਇਸਦੇ ਨਾਲ ਲੱਗਦੀਆਂ ਨਵੀਂ ਮਥੁਰਾ ਕਲੌਨੀ ਸੀਵਰੇਜ਼ ਬੰਦ ਹੋਣ ਕਾਰਨ ਕਲੌਨੀ ਨਿਵਾਸੀਆਂ ਨੂੰ ਸੀਵਰੇਜ਼ ਸਬੰਧੀ ਸਮੱਸਿਆਵਾਂ ਆ ਰਹੀਆਂ ਹਨ। ਕਲੌਨੀ ਨਿਵਾਸੀਆਂ ਨੇ ਦੱਸਿਆ ਕਿ ਮਥੁਰਾ ਕਲੌਨੀ ਦੀ ਖੇੜੇ ਵਾਲੀ ਗਲੀ, ਗਲੀ ਨੰ. 1 ਅਤੇ ਗਲੀ ਨੰ. 2 ਸੀਵਰੇਜ਼ ਦਾ ਪਾਣੀ ਲਗਾਤਾਰ ਗਲੀਆਂ ਵਿੱਚ ਖੜਾ ਰਹਿੰਦਾ ਹੈ। ਮੰਦਿਰ ਕੇਦਾਰਨਾਥ ਤੋਂ ਲੈ ਕੇ ਕਪੂਰ ਚੌਕ ਤੱਕ ਸੀਵਰੇਜ਼ ਦਾ ਪਾਣੀ ਰੋਜ਼ ਸਵੇਰੇ 7 ਵਜੇ ਸੜਕਾਂ ਤੋਂ ਚੱਲਣਾ ਸ਼ੁਰੂ ਹੋ ਜਾਂਦਾ ਹੈ ਤੇ ਰਾਤ ਦੇ 11 ਵਜੇ ਤੱਕ ਇਹੀ ਹਾਲ ਰਹਿੰਦਾ ਹੈ। ਗੰਦਾ ਪਾਣੀ ਸੜਕਾਂ ਤੇ ਬਦਬੂ ਮਾਰ ਰਿਹਾ ਹੈ ਤੇ ਲੋਕਾਂ ਦਾ ਸੜਕ ਤੇ ਚੱਲਣਾ ਮੁਸ਼ਕਲ ਹੋ ਗਿਆ ਹੈ। ਮੰਦਿਰ ਕੇਦਾਰਨਾਥ ਨਾਲ ਲੱਗਦੀ ਕੰਧ ਸੀਵਰੇਜ਼ ਦਾ ਪਾਣੀ ਵਗਵਗ ਕੇ ਛੱਪੜ ਦਾ ਰੂਪ ਧਾਰਨ ਕਰ ਗਿਆ ਹੈ ਜ਼ੋ ਕਿ ਭਿਆਨਕ ਬਿਮਾਰੀ ਨੂੰ ਸੱਦਾ ਦੇ ਰਿਹਾ ਹੈ। ਕਲੌਨੀ ਨਿਵਾਸੀਆਂ ਦੀ ਮੰਗ ਹੈ ਕਿ ਮੰਦਿਰ ਕੇਦਾਰਨਾਥ ਤੋਂ ਕਪੂਰ ਚੌਕ ਤੱਕ ਸੜਕ ਤੇ ਫਿਰਦੇ ਹੋਏ ਸੀਵਰੇਜ਼ ਦੇ ਗੰਦੇ ਪਾਣੀ ਦਾ ਤੁਰੰਤ ਹੱਲ ਕੱਢਿਆ ਜਾਵੇ ਤਾਂ ਜੋ ਲੋਕ ਆਵਾਜਾਈ ਤੋਂ ਸੌਖੇ ਹੋ ਸਕਣ। ਇਸ ਮੌਕੇ ਤੇ ਵਿਨੋਦ ਕੁਮਾਰ ਉਪ ਪ੍ਰਧਾਨ ਸ਼ਿਵ ਸੇਨਾ ਪੰਜਾਬ, ਲਾਲ ਚੰਦ, ਕਾਲੂ, ਅਮਿਤ, ਸੁਦੇਸ਼ ਰਾਣੀ, ਸ਼ਕੁੰਤਲਾ ਦੇਵੀ, ਸੀਮਾ ਰਾਣੀ, ਸਿੰਮੋ ਦੇਵੀ, ਬਿਮਲਾ ਦੇਵੀ, ਚੰਦਰਵਤੀ, ਅਜੇ, ਵੀਰੂ, ਮੌਂਟੀ ਤੇ ਹੋਰ ਵੀ ਕਈ ਵਸਨੀਕ ਹਾਜਰ ਸਨ।
