ਪਟਿਆਲਾ ਪੁਲਿਸ ਵੱਲੋਂ ਰਾਤ ਸਮੇਂ ਘਰਾਂ ਵਿੱਚੋਂ ਚੋਰੀਆਂ ਕਰਨ ਵਾਲੇ ਗਿਰੋਹ ਦੇ 4 ਮੈਬਰ ਕਾਬੂ

ਪਟਿਆਲਾ ਪੁਲਿਸ ਵੱਲੋਂ ਰਾਤ ਸਮੇਂ ਘਰਾਂ ਵਿੱਚੋਂ ਚੋਰੀਆਂ ਕਰਨ ਵਾਲੇ ਗਿਰੋਹ ਦੇ 4 ਮੈਬਰ ਕਾਬੂ
ਪਟਿਆਲਾ, 19 ਜੂਨ () : ਸ੍ਰੀ ਵਰੁਣ ਸ਼ਰਮਾਂ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਪ੍ਰੈਸ ਨੋਟ ਰਾਹੀਂ ਦੱਸਿਆਂ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਪੈਸਲ ਮੁਹਿੰਮ ਚਲਾਈ ਹੋਈ ਹੈ, ਜਿਸ ਦੇ ਤਹਿਤ ਸ੍ਰੀ ਯੁਗੇਸ ਸ਼ਰਮਾਂ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ, ਸ੍ਰੀ ਅਵਤਾਰ ਸਿੰਘ,ਪੀ.ਪੀ.ਐਸ, ਉਪ ਕਪਤਾਨ ਪੁਲਿਸ (ਡੀ) ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਪਟਿਆਲਾ ਦੀ ਟੀਮ ਵੱਲੋਂ ਰਾਤ ਸਮੇਂ ਘਰਾਂ ਵਿੱਚੋਂ ਚੋਰੀਆਂ ਕਰਨ ਵਾਲੇ ਗਿਰੋਹ ਦੇ 4 ਮੈਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿੰਨ੍ਹਾ ਵਿੱਚ 1) ਵਿਨੈ ਕੁਮਾਰ ਪੁੱਤਰ ਪਤੰਬਰ ਵਾਸੀ ਮਕਾਨ ਨੰਬਰ 102 ਗਲੀ ਨੰਬਰ 10 ਦੇਵ ਨਗਰ ਲੁਧਿਆਣਾ, 2) ਪ੍ਰਵੀਨ ਕੁਮਾਰ ਪੁੱਤਰ ਸਿੰਦਰਪਾਲ ਵਾਸੀ ਮਕਾਨ ਨੰਬਰ 264 ਪਿੰਡ ਬਾਰਨਹਾੜਾ ਹੰਬੜਾ ਰੋਡ ਲੁਧਿਆਣਾ, 3) ਅਮਿਤ ਕੁਮਾਰ ਪੁੱਤਰ ਹੀਰਾ ਲਾਲ ਵਾਸੀ ਪਿੰਡ ਸਿਉਣਾ ਥਾਣਾ ਤ੍ਰਿਪੜੀ ਜਿਲ੍ਹਾ ਪਟਿਆਲਾ, 4) ਸੂਰਜ ਭਾਨ ਪੁੱਤਰ ਰਾਮ ਅਧਾਰ ਵਾਸੀ ਕਿਰਾਏਦਾਰ ਮਕਾਨ ਨੰਬਰ 10 ਨੇੜੇ ਧਮੋਟ ਪੈਟਰੋਲ ਪੰਪ ਲਹਿਲ ਕਲੋਨੀ ਪਟਿਆਲਾ ਨੂੰ ਗ੍ਰਿਫਤਾਰ ਕਰਨ ਦੀ ਸਫਲਤਾ ਹਾਸਲ ਕੀਤੀ ਹੈ।
ਗ੍ਰਿਫਤਾਰੀ ਅਤੇ ਬਰਾਮਦਗੀ : ਜਿੰਨ੍ਹਾ ਨੇ ਅੱਗੇ ਦੱਸਿਆ ਕਿ ਸੀ.ਆਈ.ਏ.ਪਟਿਆਲਾ ਦੀ ਟੀਮ ਦੇ ਏ.ਐਸ.ਆਈ. ਸੂਰਜ ਪ੍ਰਕਾਸ ਨੇ ਗੁਪਤ ਸੂਚਨਾ ਦੇ ਅਧਾਰ ਪਰ ਰਾਤ ਸਮੇਂ ਘਰਾਂ ਵਿੱਚੋਂ ਚੋਰੀਆਂ ਕਰਨ ਵਾਲੇ ਗਿਰੋਹ ਖਿਲਾਫ ਮੁਕੱਦਮਾ ਨੰਬਰ 120 ਮਿਤੀ 19.06.2024 ਅ/ਧ 380,411 ਹਿੰ:ਦਿੰ: ਥਾਣਾ ਕੋਤਵਾਲੀ ਪਟਿਆਲਾ ਬਰ-ਖਿਲਾਫ ਦੋਸੀਆਨ 1) ਵਿਨੈ ਕੁਮਾਰ ਪੁੱਤਰ ਪਤੰਬਰ ਵਾਸੀ ਮਕਾਨ ਨੰਬਰ 102 ਗਲੀ ਨੰਬਰ 10 ਦੇਵ ਨਗਰ ਲੁਧਿਆਣਾ, 2) ਪ੍ਰਵੀਨ ਕੁਮਾਰ ਪੁੱਤਰ ਸਿੰਦਰਪਾਲ ਵਾਸੀ ਮਕਾਨ ਨੰਬਰ 264 ਪਿੰਡ ਬਾਰਨਹਾੜਾ ਹੰਬੜਾ ਰੋਡ ਲੁਧਿਆਣਾ, 3) ਅਮਿਤ ਕੁਮਾਰ ਪੁੱਤਰ ਹੀਰਾ ਲਾਲ ਵਾਸੀ ਪਿੰਡ ਸਿਉਣਾ ਥਾਣਾ ਤ੍ਰਿਪੜੀ ਜਿਲ੍ਹਾ ਪਟਿਆਲਾ, 4) ਸੂਰਜ ਭਾਨ ਪੁੱਤਰ ਰਾਮ ਅਧਾਰ ਵਾਸੀ ਕਿਰਾਏਦਾਰ ਮਕਾਨ ਨੰਬਰ 10 ਨੇੜੇ ਧਮੋਟ ਪੈਟਰੋਲ ਪੰਪ ਲਹਿਲ ਕਲੋਨੀ ਪਟਿਆਲਾ ਦਰਜ ਰਜਿਸਟਰ ਕਰਕੇ ਅੱਜ ਮਿਤੀ 19.06.2024 ਨੂੰ ਉਕਤ ਦੋਸੀਆਨ ਵਿਨੈ ਕੁਮਾਰ, ਪ੍ਰਵੀਨ ਕੁਮਾਰ, ਅਮਿਤ ਕੁਮਾਰ ਅਤੇ ਸੂਰਜ ਭਾਨ ਨੂੰ ਨੇੜੇ ਸਬਜੀ ਮੰਡੀ ਪਟਿਆਲਾ ਤੋ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ ਜਿੰਨ੍ਹਾ ਪਾਸੋਂ ਇਕ ਮੋਟਰਸਾਇਕਲ ਅਤੇ ਚੋਰੀ ਕਰਨ ਵਾਲੇ ਔਜਾਰ, ਪੇਚਕਸ, ਸੱਬਲ ਆਦਿ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਗਈ ਹੈ ਅਤੇ ਪਟਿਆਲੇ ਦੀਆਂ ਕਈ ਵਾਰਦਾਤਾਂ ਟਰੇਸ ਹੋਈਆਂ ਹਨ।
ਗਿਰੋਹ ਬਾਰੇ ਜਾਣਕਾਰੀ : ਗ੍ਰਿਫਤਾਰ ਹੋਏ ਦੋਸੀਆਨ ਦੀ ਪੁੱਛਗਿੱਛ ਤੋ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਗਿਰੋਹ ਪਟਿਆਲਾ ਸਹਿਰ ਅਤੇ ਆਸ ਪਾਸ ਦੇ ਇਲਾਕਾ ਦੀ ਕਲੋਨੀਆ ਅਤੇ ਹੋਰ ਥਾਵਾਂ ਪਰ ਪਹਿਲਾ ਦਿਨ ਸਮੇਂ ਬੰਦ ਪਏ ਘਰਾਂ ਦੀ ਰੈਕੀ ਕਰਕੇ ਫਿਰ ਰਾਤ ਸਮੇਂ ਘਰ ਦੇ ਤਾਲੇ ਤੋੜਕੇ ਘਰ ਵਿੱਚੋਂ ਪੈਸੇ ਅਤੇ ਗਹਿਣੇ ਆਦਿ ਦੀ ਚੋਰੀ ਕਰਦੇ ਹਨ ਇਸ ਗਿਰੋਹ ਦੇ ਖਿਲਾਫ ਪਹਿਲਾ ਵੀ ਚੋਰੀ ਆਦਿ ਦੇ ਮੁਕੱਦਮੇ ਦਰਜ ਹਨ ਜਿੰਨ੍ਹਾ ਵਿੱਚ ਇਹ ਗ੍ਰਿਫਤਾਰ ਹੋਕੇ ਵੱਖ-ਵੱਖ ਜੇਲਾ ਪਟਿਆਲਾ ਅਤੇ ਲੁਧਿਆਣ ਵਿਖੇ ਰਹਿ ਚੁੱਕੇ ਹਨ । ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਿਰੋਹ ਦੇ ਮੈਬਰਾਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਹਨਾ ਨੂੰ ਕੱਲ ਮਿਤੀ 20.06.2024 ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਡੁੰਘਾਈ ਨਾਲ ਤਫਤੀਸ ਕੀਤਾ
ਜਾਵੇਗੀ।
