ਅੰਤਰਜਾਤੀ ਵਿਆਹ ਤੋਂ ਨਾ ਖੁਸ਼ ਭਰਾ ਨੇ ਮਾਰੀ ਭੈਣ ਨੂੰ ਗੋਲੀ

ਦੁਆਰਾ: Punjab Bani ਪ੍ਰਕਾਸ਼ਿਤ :Wednesday, 19 June, 2024, 06:51 PM

ਅੰਤਰਜਾਤੀ ਵਿਆਹ ਤੋਂ ਨਾ ਖੁਸ਼ ਭਰਾ ਨੇ ਮਾਰੀ ਭੈਣ ਨੂੰ ਗੋਲੀ
ਹਰਿਆਣਾ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਕੈਥਲ ਜਿ਼ਲ੍ਹੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਅੰਤਰਜਾਤੀ ਵਿਆਹ ਤੋਂ ਗੁੱਸੇ ਵਿੱਚ ਆਏ ਇੱਕ ਭਰਾ ਨੇ ਆਪਣੀ ਵੱਡੀ ਭੈਣ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ, ਇਸ ਦੇ ਨਾਲ ਹੀ ਭਰਾ ਨੇ ਉਸ ਦੀ ਨਣਾਨ ਅਤੇ ਸੱਸ ਨੂੰ ਵੀ ਗੋਲੀ ਮਾਰ ਦਿੱਤੀ। ਇਸ ਮੌਕੇ ਕੁੜੀ ਦੀ ਨਣਾਨ ਅਤੇ ਸੱਸ ਦੋਵਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਸ ਕਾਰਨ ਡਾਕਟਰ ਨੇ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਅਨਿਲ ਕੁਮਾਰ ਨਾਨਪੁਰੀ ਕਲੋਨੀ ਖੁਰਾਣਾ ਰੋਡ ਕੈਥਲ ਦਾ 6 ਫਰਵਰੀ ਨੂੰ ਕਯੋਦਕ ਦੀ ਰਹਿਣ ਵਾਲੀ ਕੋਮਲ ਰਾਣੀ ਨਾਲ ਪ੍ਰੇਮ ਵਿਆਹ ਹੋਇਆ ਸੀ। ਭੈਣ ਦੇ ਪ੍ਰੇਮ ਵਿਆਹ ਤੋਂ ਭਰਾ ਬਹੁਤ ਨਾਰਾਜ਼ ਸੀ। ਪੀੜਤ ਦੇ ਪਿਤਾ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਆਹੁਤਾ ਦਾ ਭਰਾ ਅਤੇ ਉਸਦੇ ਪਰਿਵਾਰਕ ਮੈਂਬਰ ਕਈ ਵਾਰ ਸਾਡੇ ਘਰ ਆਏ ਅਤੇ ਧਮਕੀਆਂ ਦਿੱਤੀਆਂ। ਪ੍ਰੇਮੀ ਜੋੜੇ ਨੂੰ ਹਾਈਕੋਰਟ ਤੋਂ ਸੁਰੱਖਿਆ ਵੀ ਮਿਲੀ ਹੈ। ਇਸ ਦੇ ਬਾਵਜੂਦ ਅੱਜ ਮੁਲਜ਼ਮਾਂ ਨੇ ਘਰ ਵਿੱਚ ਦਾਖ਼ਲ ਹੋ ਕੇ ਅੰਨ੍ਹੇਵਾਹ ਫਾਇਰਿੰਗ ਕਰਦੇ ਹੋਏ ਤਿੰਨ ਔਰਤਾਂ ਨੂੰ ਗੋਲੀਆਂ ਮਾਰ ਦਿੱਤੀਆਂ।