ਫਿਰੌਤੀ ਮਾਮਲੇ ਵਿਚ ਅੱਤਵਾਦੀ, ਗੈਂਗਸਟਰ ਲੰਡਾ ਅਤੇ ਉਸ ਦੇ ਸਾਥੀ ਦੇ 6 ਰਿਸ਼ਤੇਦਾਰ ਗ੍ਰਿਫ਼ਤਾਰ
ਦੁਆਰਾ: Punjab Bani ਪ੍ਰਕਾਸ਼ਿਤ :Saturday, 15 June, 2024, 06:54 PM

ਫਿਰੌਤੀ ਮਾਮਲੇ ਵਿਚ ਅੱਤਵਾਦੀ, ਗੈਂਗਸਟਰ ਲੰਡਾ ਅਤੇ ਉਸ ਦੇ ਸਾਥੀ ਦੇ 6 ਰਿਸ਼ਤੇਦਾਰ ਗ੍ਰਿਫ਼ਤਾਰ
ਜਲੰਧਰ : ਜਲੰਧਰ ਦੇ ਮਾਡਲ ਟਾਊਨ `ਚ ਇਕ ਕਾਰੋਬਾਰੀ ਤੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲੇ ਅੱਤਵਾਦੀ ਅਤੇ ਗੈਂਗਸਟਰ ਲੰਡਾ ਅਤੇ ਉਸ ਦੇ ਸਾਥੀ ਦੇ 6 ਰਿਸ਼ਤੇਦਾਰਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਲਖਬੀਰ ਸਿੰਘ ਲੰਡਾ ਦੀ ਮਾਂ ਪਰਮਿੰਦਰ ਕੌਰ, ਭੈਣ ਜਸਪਾਲ ਕੌਰ, ਕਾਂਸਟੇਬਲ ਜੀਜਾ ਰਣਜੋਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।