ਬਿਹਾਰ ਵਿਚ ਲੁਟੇਰਿਆਂ 17 ਲੱਖ 36 ਹਜ਼ਾਰ ਦੀ ਕੀਤੀ ਡਕੈਤੀ

ਦੁਆਰਾ: Punjab Bani ਪ੍ਰਕਾਸ਼ਿਤ :Saturday, 15 June, 2024, 06:36 PM

ਬਿਹਾਰ ਵਿਚ ਲੁਟੇਰਿਆਂ 17 ਲੱਖ 36 ਹਜ਼ਾਰ ਦੀ ਕੀਤੀ ਡਕੈਤੀ
ਪਟਨਾ : ਭਾਰਤ ਦੇਸ਼ ਦੇ ਬਿਹਾਰ `ਚ ਬਣੇ ਪਟਨਾ ਜਿ਼ਲ੍ਹੇ ਦੇ ਬੀਹਟਾ ਥਾਣਾ ਖੇਤਰ `ਚ ਸ਼ਨੀਵਾਰ ਨੂੰ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ ਜਦੋਂ ਬੇਖੌਫ਼ ਲੁਟੇਰੇ ਐਕਸਿਸ ਬੈਂਕ ਤੋਂ 17 ਲੱਖ 36 ਹਜ਼ਾਰ ਰੁਪਏ ਲੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ। ਸੂਤਰਾਂ ਅਨੁਸਾਰ ਅਪਰਾਧੀਆਂ ਨੇ ਦੇਵਕੁਲੀ ਮੋਡ ਸਥਿਤ ਐਕਸਿਸ ਬੈਂਕ ਦੀ ਸ਼ਾਖਾ ਨੂੰ ਲੁੱਟ ਦਾ ਨਿਸ਼ਾਨਾ ਬਣਾਇਆ ਸੀ। ਮਿਲੀ ਜਾਣਕਾਰੀ ਅਨੁਸਾਰ ਬੈਂਕ ਵਿਚ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਆਏ ਲੁਟੇਰਿਆਂ ਨੇ ਬੈਂਕ ਵਿਚ ਮੌਜੂਦ ਕਰਮਚਾਰੀਆਂ ਅਤੇ ਲੋਕਾਂ ਨੂੰ ਪਹਿਲਾਂ ਬੰਦੂਕ ਦੀ ਨੋਕ `ਤੇ ਬੰਧਕ ਬਣਾਇਆ ਅਤੇ ਫਿਰ 17.36 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਬੈਂਕ ਕਰਮਚਾਰੀਆਂ ਨੇ ਇਸ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਕਈ ਥਾਣਿਆਂ ਦੀ ਪੁਲਸ ਅਤੇ ਉੱਚ ਅਧਿਕਾਰੀ ਮੌਕੇ `ਤੇ ਪਹੁੰਚੇ। ਪੁਲਸ ਵਲੋਂ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।