ਡੇਰਾ ਮੁਖੀ ਨੇ ਖੜਕਾਇਆ ਕੋਰਟ ਦਾ ਦਰਵਾਜਾ

ਦੁਆਰਾ: Punjab Bani ਪ੍ਰਕਾਸ਼ਿਤ :Friday, 14 June, 2024, 06:09 PM

ਡੇਰਾ ਮੁਖੀ ਨੇ ਖੜਕਾਇਆ ਕੋਰਟ ਦਾ ਦਰਵਾਜਾ
ਚੰਡੀਗੜ੍ਹ, 14 ਜੂਨ
ਡੇਰਾ ਸੱਚਾ ਸੌਦਾ ਦੇ ਮੁਖੀ ਅਤੇ ਬਲਾਤਕਾਰ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਸਿੰਘ ਨੇ 21 ਦਿਨਾਂ ਦੀ ਫਰਲੋ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਫਰਵਰੀ ‘ਚ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਕਿਹਾ ਸੀ ਕਿ ਉਹ ਡੇਰਾ ਸੱਚਾ ਸੌਦਾ ਮੁਖੀ ਨੂੰ ਉਸ ਦੀ ਇਜਾਜ਼ਤ ਤੋਂ ਬਿਨਾਂ ਹੋਰ ਪੈਰੋਲ ਨਾ ਦੇਵੇ।