ਕੁਵੈਤ ਅਗਨੀਕਾਂਡ ਵਿਚ ਮੌਤ ਦੇ ਘਾਟ ਉਤਰਿਆਂ ਦੀਆਂ ਲਾਸ਼ਾਂ ਦਾ ਹੋ ਰਿਹੈ ਬੇਸਬਰੀ ਨਾਲ ਇੰਤਜ਼ਾਰ

ਕੁਵੈਤ ਅਗਨੀਕਾਂਡ ਵਿਚ ਮੌਤ ਦੇ ਘਾਟ ਉਤਰਿਆਂ ਦੀਆਂ ਲਾਸ਼ਾਂ ਦਾ ਹੋ ਰਿਹੈ ਬੇਸਬਰੀ ਨਾਲ ਇੰਤਜ਼ਾਰ
ਕੁਵੈਤ ਦੇ ਵਿਦੇਸ਼ ਮੰਤਰੀ ਨੇ ਦਿੱਤਾ ਭਾਰਤ ਨੂੰ ਭਰੋਸਾ
ਨਵੀਂ ਦਿੱਲੀ: ਵਿਦੇਸ਼ੀ ਧਰਤੀ ਕੁਵੈਤ ਦੇ ਮੰਗਾਫ ਸ਼ਹਿਰ `ਚ ਬੁੱਧਵਾਰ ਸਵੇਰੇ ਵਾਪਰੇ ਅਗਨੀ ਕਾਂਡ ਵਿਚ ਮੌਤ ਦੇ ਘਾਟ ਉਤਰੇ 40 ਵਿਅਕਤੀਆਂ ਦੀਆਂ ਲਾਸ਼ਾਂ ਦਾ ਭਾਰਤ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਬੇਸਬਰੀ ਨਾਲ ਇਕ ਟਕ ਮੂੰਹ ਦੇਖਣ ਲਈ ਇੰਤਜ਼ਾਰ ਤੇ ਇੰਤਜ਼ਾਰ ਹੋ ਰਿਹਜਾ ਹੈ। ਉਕਤ ਹਾਦਸਾ ਇੰਨਾਂ ਭਿਆਨਕ ਸੀ ਕਿ ਜਿਥੇ ਇਕ ਪਾਸੇ 40 ਭਾਰਤੀ ਵਿਅਕਤੀਆਂ ਦੀਆਂ ਜਾਨਾਂ ਚਲੀਆਂ ਗਈਆਂ ਉਂਥੇ 50 ਤੋਂ ਵਧ ਜ਼ਖ਼ਮੀ ਵੀ ਹੋ ਗਏ ਸਨ। 40 ਭਾਰਤੀ ਵਿਅਕਤੀਆਂ ਦੀਆਂ ਲਾਸ਼ਾਂ ਦੇ ਭਾਰਤ ਕਦੋਂ ਤੱਕ ਪਰਤਣ ਤੇ ਕੁਵੈਤ ਦੇ ਵਿਦੇਸ਼ੀ ਮੰਤਰੀ ਨੇ ਭਾਰਤ ਨੂੰ ਸਟੈਂਡ ਬਾਏ ਦਾ ਭਰੋਸਾ ਦਿੱਤਾ ਹੈ।ਇਥੇ ਹੀ ਬਸ ਨਹੀਂ ਇਸ ਦਰਦਨਾਕ ਹਾਦਸੇ ਤੋਂ ਬਾਅਦ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕੁਵੈਤ ਦੇ ਮੁਬਾਰਕ ਅਲ ਕਬੀਰ ਹਸਪਤਾਲ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਾਰੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਆਪਣੀ ਫੇਰੀ ਦੌਰਾਨ, ਵਿਦੇਸ਼ ਰਾਜ ਮੰਤਰੀ ਨੇ ਭਾਰਤੀਆਂ ਦੀ ਚੰਗੀ ਦੇਖਭਾਲ ਕਰਨ ਲਈ ਹਸਪਤਾਲ ਦੇ ਅਧਿਕਾਰੀਆਂ, ਡਾਕਟਰਾਂ ਅਤੇ ਨਰਸਾਂ ਦੀ ਪ੍ਰਸ਼ੰਸਾ ਕੀਤੀ।
