ਜਾਅਲੀ ਅਸਲਾ, ਡਰਾਈਵਿੰਗ ਲਾਇਸੈਂਸ, ਪਾਸੋਪਰਟ ਅਤੇ ਸਰਟੀਫਿਕੇਟ ਤਿਆਰ ਕਰਨ ਦੇ ਮਾਮਲੇ ਵਿਚ ਪੰਜ ਵਿਰੁੱਧ ਕੇਸ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Thursday, 13 June, 2024, 06:21 PM

ਜਾਅਲੀ ਅਸਲਾ, ਡਰਾਈਵਿੰਗ ਲਾਇਸੈਂਸ, ਪਾਸੋਪਰਟ ਅਤੇ ਸਰਟੀਫਿਕੇਟ ਤਿਆਰ ਕਰਨ ਦੇ ਮਾਮਲੇ ਵਿਚ ਪੰਜ ਵਿਰੁੱਧ ਕੇਸ ਦਰਜ
ਪਟਿਆਲਾ, : ਸ਼ਾਹੀ ਸ਼ਹਿਰ ਪਟਿਆਲਾ ਵਿਖੇ ਜਾਅਲੀ ਅਸਲਾ, ਡਰਾਈਵਿੰਗ ਲਾਇਸੈਂਸ, ਪਾਸੋਪਰਟ ਅਤੇ ਸਰਟੀਫਿਕੇਟ ਤਿਆਰ ਕਰਨ ਦੇ ਮਾਮਲਾ ਸੁਰਖੀਆਂ ਬਣ ਰਿਹਾ ਹੈ, ਜਿਸ ਵਿਚ ਸ਼ਾਮਲ ਪੰਜ ਵਿਅਕਤੀਆਂ ਵਿਰੁੱਧ ਥਾਣਾ ਤ੍ਰਿਪੜੀ ਵਿਖੇ ਕੇਸ ਵੀ ਦਰਜ ਕਰ ਲਿਆ ਗਿਆ ਹੈ।ਜਿਨ੍ਹਾਂ ਵਿਅਕਤੀਆਂ ਵਲੋਂ ਉਕਤ ਸਕੈਮ ਕੀਤਾ ਜਾ ਰਿਹਾ ਸੀ ਵਿਚ ਯਾਦਵਿੰਦਰ ਸਿੰਘ ਪੁੱਤਰ ਜਗਨਨਾਥ, ਰਾਜਪਾਲ ਸਿੰਘ ਪੁੱਤਰ ਨਿਰੰਜਣ ਸਿੰਘ, ਦੀਪਕ ਆਰੀਆ ਪੁੱਤਰ ਕ੍ਰਿਸ਼ਨ ਵਾਸੀ ਅਰਬਨ ਅਸਟੇਟ ਪਟਿਆਲਾ, ਰਾਜੇਸ਼ ਕੁਮਾਰ ਵਾਸੀ ਪਟਿਆਲਾ, ਰਾਜ ਕੁਮਾਰ ਵਾਸੀ ਤ੍ਰਿਪੜੀ ਖਿ਼ਲਾਫ ਕੇਸ ਦਰਜ ਕੀਤਾ ਹੈ। ਦੱਸਣਯੋਗ ਹੈ ਕਿ ਉਕਤ ਸਕੈਮ ਦੀ ਪੁਸ਼ਟੀ ਜੀਤ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਰਤਨ ਨਗਰ ਪਟਿਆਲਾ ਵਲੋਂ ਪੁਲਸ ਨੂੰ ਦਿੱਤੀ ਗਈ ਸਿ਼ਕਾਇਤ ਤੇ ਹੋ ਸਕੀ ਹੈ। ਉਕਤ ਵਿਅਕਮਤੀ ਜਾਅਲੀ ਅਸਲਾ ਅਤੇ ਡਰਾਈਵਿੰਗ ਲਾਇਸੈਂਸ, ਜਾਅਲੀ ਪਾਸੋਪਰਟ, ਸਰਟੀਫਿਕੇਟ, ਆਰ. ਸੀ. ਆਦਿ ਤਿਆਰ ਕਰਦੇ ਹਨ ਅਤੇ ਇਨ੍ਹਾਂ ਵੱਲੋਂ ਰੱਖੇ ਗਏ ਵਿਅਕਤੀ ਵੀ ਜਾਅਲੀ ਦਸਤਾਵੇਜ਼ ਤਿਆਰ ਕਰਕੇ ਜਾਅਲੀ ਮੋਹਰਾਂ ਲਗਾਉਂਦੇ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਯਾਦਵਿੰਦਰ ਸਿੰਘ ਦਾ ਮਿੰਨੀ ਸਕੱਤਰੇਤ ਦੇ ਸਾਹਮਣੇ ਬਣੇ ਬੂਥਾਂ ਵਿਚ ਬੂਥ ਹੈ।