ਲੌਂਗੋਵਾਲ ਵਿਖੇ ਬਡਬਰ ਰੋਡ `ਤੇ ਸਥਿਤ ਇੱਕ ਪੈਟਰੋਲ ਪੰਪ ਨੇੜੇ ਤੇਲ ਨਾਲ ਭਰੇ ਟੈਂਕਰ ਨੂੰ ਲੱਗੀ ਅਚਨਚੇਤ ਅੱਗ
ਦੁਆਰਾ: Punjab Bani ਪ੍ਰਕਾਸ਼ਿਤ :Sunday, 16 June, 2024, 06:28 PM

ਲੌਂਗੋਵਾਲ ਵਿਖੇ ਬਡਬਰ ਰੋਡ `ਤੇ ਸਥਿਤ ਇੱਕ ਪੈਟਰੋਲ ਪੰਪ ਨੇੜੇ ਤੇਲ ਨਾਲ ਭਰੇ ਟੈਂਕਰ ਨੂੰ ਲੱਗੀ ਅਚਨਚੇਤ ਅੱਗ
ਲੌਂਗੋਵਾਲ : ਲੌਂਗੋਵਾਲ ਵਿਖੇ ਬਡਬਰ ਰੋਡ `ਤੇ ਸਥਿਤ ਇੱਕ ਪੈਟਰੋਲ ਪੰਪ ਨੇੜੇ ਤੇਲ ਨਾਲ ਭਰੇ ਟੈਂਕਰ ਨੂੰ ਅਚਨਚੇਤ ਅੱਗ ਲੱਗਣ ਕਾਰਨ ਮਿੰਟਾਂ ਸਕਿੰਟਾਂ ਵਿਚ ਹੀ ਟੈਂਕਰ ਸੜ ਕੇ ਸੁਆਹ ਹੋ ਗਿਆ। ਅੱਗ ਇੰਨੀ ਜਿ਼ਆਦਾ ਭਿਆਨਕ ਸੀ ਕਿ ਉਥੇ ਮੌਜੂਦ ਲੋਕ ਦੇਖ ਕੇ ਦੰਗ ਰਹਿ ਗਏ। ਭਾਰਤ ਪੈਟਰੋਲੀਅਮ ਦੇ ਕ੍ਰਿਸ਼ਨਾ ਪੈਟਰੋ ਸੈਂਟਰ ਤੇ ਅਣਲੋਡ ਹੋਣ ਲਈ ਆਈ ਇਸ ਗੱਡੀ ਨੂੰ ਜਦ ਡਰਾਈਵਰ ਬੈਕ ਕਰਕੇ ਪੰਪ ਤੇ ਲਾਉਣ ਲੱਗਾ ਤਾਂ ਗੱਡੀ ਦੇ ਕੈਬਿਨ ਵਿੱਚ ਅਚਾਨਕ ਅੱਗ ਫੈਲ ਗਈ। ਡਰਾਈਵਰ ਅਤੇ ਪੰਪ ਦੇ ਮੁਲਾਜ਼ਮਾਂ ਨੇ ਅੱਗ ਬੁਝਾਊ ਯੰਤਰਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ। ਸੜਕ ਤੇ ਖੜ੍ਹੀ ਗੱਡੀ ਦਾ ਕੈਬਿਨ ਬੁਰੀ ਤਰ੍ਹਾਂ ਸੜ ਰਿਹਾ ਸੀ ਅਤੇ ਟਾਇਰਾਂ ਦੇ ਪਟਾਕੇ ਪੈ ਰਹੇ ਸਨ।
