ਭਾਰਤੀ ਨਿਆਏ ਸੰਹਿਤਾ ਤਹਿਤ ਤਿੰਨ ਨਵੇਂ ਅਪਰਾਧਕ ਕਾਨੂੰਨ ਹੋਣਗੇ 1 ਜੁਲਾਈ ਤੋਂ ਲਾਗੂ : ਕਾਨੂੰਨ ਤੇ ਨਿਆਂ ਮੰਤਰੀ
ਦੁਆਰਾ: Punjab Bani ਪ੍ਰਕਾਸ਼ਿਤ :Sunday, 16 June, 2024, 05:33 PM
ਭਾਰਤੀ ਨਿਆਏ ਸੰਹਿਤਾ ਤਹਿਤ ਤਿੰਨ ਨਵੇਂ ਅਪਰਾਧਕ ਕਾਨੂੰਨ ਹੋਣਗੇ 1 ਜੁਲਾਈ ਤੋਂ ਲਾਗੂ : ਕਾਨੂੰਨ ਤੇ ਨਿਆਂ ਮੰਤਰੀ
ਕਾਨੂੰਨ ਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਅੱਜ ਕਿਹਾ ਕਿ ਤਿੰਨ ਨਵੇਂ ਅਪਰਾਧਕ ਕਾਨੂੰਨ ‘ਭਾਰਤੀ ਨਿਆਏ ਸੰਹਿਤਾ’, ‘ਭਾਰਤੀ ਸੁਰਕਸ਼ਾ ਸੰਹਿਤਾ’ ਅਤੇ ‘ਭਾਰਤੀ ਸਾਕਸ਼ਯਾ ਅਧਿਨਿਯਮ’ 1 ਜੁਲਾਈ ਤੋਂ ਲਾਗੂ ਹੋ ਜਾਣਗੇ। ਮੇਘਵਾਲ ਮੁਤਾਬਕ, ‘‘ਆਈਪੀਸੀ, ਸੀਆਰਪੀਸੀ ਅਤੇ ਇੰਡੀਅਨ ਐਵੀਡੈਂਸ ਐਕਟ ਬਦਲ ਰਹੇ ਹਨ। ਢੁੱਕਵੇਂ ਸਲਾਹ ਮਸ਼ਵਰੇ ਦੀ ਪ੍ਰਕਿਰਿਆ ਦੀ ਪਾਲਣਾ ਕਰਦਿਆਂ ਅਤੇ ਭਾਰਤੀ ਕਾਨੂੰਨ ਕਮਿਸ਼ਨ ਦੀਆਂ ਰਿਪੋਰਟਾਂ ਨੂੰ ਧਿਆਨ ’ਚ ਰੱਖਦਿਆਂ ਤਿੰਨੋਂ ਕਾਨੂੰਨ ਬਦਲ ਦਿੱਤੇ ਗਏ ਹਨ।’’