ਕੈਨੇਡਾ ਕਰੇਗਾ ਅਗਲੇ ਸਾਲ ਜੀ-7 ਸਿਖਰ ਸੰਮੇਲਨ ਦੀ ਪ੍ਰਧਾਨਗੀ : ਟਰੂਡੋ

ਦੁਆਰਾ: Punjab Bani ਪ੍ਰਕਾਸ਼ਿਤ :Sunday, 16 June, 2024, 06:20 PM

ਕੈਨੇਡਾ ਕਰੇਗਾ ਅਗਲੇ ਸਾਲ ਜੀ-7 ਸਿਖਰ ਸੰਮੇਲਨ ਦੀ ਪ੍ਰਧਾਨਗੀ : ਟਰੂਡੋ
ਕੈਨੇਡਾ : ਕੈਨੇਡਾ ਕਰੇਗਾ ਅਗਲੇ ਸਾਲ ਜੀ-7 ਸਿਖਰ ਸੰਮੇਲਨ ਦੀ ਪ੍ਰਧਾਨਗੀ ਸਬੰਧੀ ਵਿਚਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਲ ਹੀ ਵਿਚ ਹੋਏ ਜੀ-7 ਸਿਖਰ ਸੰਮੇਲਨ ਮੌਕੇ ਆਖੇ। ਇਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨਾਲ ਮੁਲਾਕਾਤ ਵੀ ਕੀਤੀ ਜੋ ਕਿ ਇਟਲੀ ਵਿਖੇ ਹੋਈ ਸੀ। ਦੱਸਣਯੋਗ ਹੈ ਕਿ ਇਸ ਮੁਲਾਕਾਤ ਤੋਂ ਬਾਅਦ ਭਾਰਤ ਨਾਲ ਸਬੰਧਾਂ ਨੂੰ ਲੈ ਕੇ ਟਰੂਡੋ ਦੇ ਸੁਰਾਂ ਵਿਚ ਵੀ ਕਾਫੀ ਤਬਦੀਲੀ ਆਈ ਦੇਖੀ ਗਈ ਹੈ।