ਬਿਜਲੀ ਦੀਆਂ ਤਾਰਾਂ ਨੂੰ ਹੱਥ ਪਾਉਣ ਵਾਲੇ ਇਕ ਵਿਅਕਤੀ ਨਾਲ ਪਰਿਵਾਰਕ ਦੇ 7 ਜੀਅ ਵੀ ਆਏ ਲਪੇਟੇ ਵਿਚ
ਦੁਆਰਾ: Punjab Bani ਪ੍ਰਕਾਸ਼ਿਤ :Sunday, 16 June, 2024, 04:35 PM

ਬਿਜਲੀ ਦੀਆਂ ਤਾਰਾਂ ਨੂੰ ਹੱਥ ਪਾਉਣ ਵਾਲੇ ਇਕ ਵਿਅਕਤੀ ਨਾਲ ਪਰਿਵਾਰਕ ਦੇ 7 ਜੀਅ ਵੀ ਆਏ ਲਪੇਟੇ ਵਿਚ
ਮਾਨਸਾ : ਮਾਨਸਾ ਦੇ ਖੇਤਰ ਸਰਦੂਲਗੜ੍ਹ ਦੇ ਵਾਰਡ ਨੰਬਰ 3 ਬੇਅੰਤ ਨਗਰ ਵਿਚ ਬਿਜਲੀ ਦੀਆਂ ਢਿੱਲੀਆਂ ਤਾਰਾਂ ਜੋ ਕਿ ਇਕ ਦਰੱਖਤ ਨੂੰ ਛੂ ਰਹੀਆਂ ਸਨ ਤਾਂ ਦੇ ਹੇਠਾਂ ਖੜ੍ਹੇ ਇਕ ਵਿਅਕਤੀ ਨੇ ਅਚਾਨਕ ਦਰੱਖਤ ਨੂੰ ਹੱਥ ਪਾ ਲਿਆ ਤਾਂ ਉਹ ਕਰੰਟ ਦੀ ਲਪੇਟ ਵਿਚ ਆ ਗਿਆ ਜਦੋਂ ਉਸ ਨੂੰ ਛਡਵਾਉਣ ਲਈ ਉਸਦੇ ਦੂਜੇ ਪਰਿਵਾਰਿਕ ਮੈਂਬਰ ਨੇ ਉਸ ਨਾਲ ਹੱਥ ਲਾਇਆ ਤਾਂ ਉਹ ਵੀ ਉਸ ਦੇ ਨਾਲ ਲੱਗ ਗਿਆ। ਇਸੇ ਤਰ੍ਹਾਂ ਲਗਾਤਾਰ ਸੱਤ ਪਰਿਵਾਰ ਦੇ ਜੀਅ ਬਿਜਲੀ ਦੇ ਕਰੰਟ ਦੀ ਲਪੇਟ ਵਿਚ ਆ ਗਏ। ਇਹ ਜਾਣਕਾਰੀ ਦਿੰਦਿਆਂ ਪਰਿਵਾਰ ਦੇ ਹੀ ਮੈਂਬਰ ਜਗਜੀਤ ਸਿੰਘ ਨੇ ਦੱਸਿਆ ਕਿ ਕੁੱਲ ਸੱਤ ਜੀਆਂ ’ਚੋਂ ਚਾਰ ਜੀਅ ਗੁਰਦੀਪ ਸਿੰਘ (50), ਰਣਜੀਤ ਸਿੰਘ (22), ਕੋਮਲ ਕੌਰ (16) ਅਤੇ ਵੀਰਪਾਲ ਕੌਰ (16) ਗੰਭੀਰ ਜ਼ਖਮੀ ਹੋ ਗਏ ਅਤੇ ਤਿੰਨ ਜੀਅ ਹਲਕਾ ਫੁਲਕਾ ਕਰੰਟ ਲੱਗਣ ਤੋਂ ਬਾਅਦ ਠੀਕ ਹਨ।
