ਅਮਰੀਕਾ ਵਿਚ ਹੋਈ ਗੋਲੀੁਬਾਰੀ ਵਿਚ ਦੋ ਬੱਚਿਆਂ ਸਮੇਤ ਮਾਂ ਅਤੇ 9 ਜਣੇ ਹੋਏ ਜਖ਼ਮੀ

ਅਮਰੀਕਾ ਵਿਚ ਹੋਈ ਗੋਲੀੁਬਾਰੀ ਵਿਚ ਦੋ ਬੱਚਿਆਂ ਸਮੇਤ ਮਾਂ ਅਤੇ 9 ਜਣੇ ਹੋਏ ਜਖ਼ਮੀ
ਅਮਰੀਕਾ ’ਚ ਮਿਸ਼ੀਗਨ ਸੂਬੇ ਦੇ ਡੈਟਰੌਇਟ ਸ਼ਹਿਰ ਵਿਚ ਚਿਲਡਰਨ ਪਾਰਕ ਵਿੱਚ ਸ਼ਨਿਚਰਵਾਰ ਨੂੰ ਹੋਈ ਗੋਲੀਬਾਰੀ ਦੌਰਾਨ ਦੋ ਬੱਚਿਆਂ ਤੇ ਉਨ੍ਹਾਂ ਦੀ ਮਾਂ ਸਣੇ 9 ਜਣੇ ਜ਼ਖਮੀ ਹੋ ਗਏ, ਜਿਨ੍ਹਾਂ ’ਚੋਂ ਇੱਕ ਬੱਚੇ ਦੀ ਹਾਲਤ ਗੰਭੀਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਨੇਕਾਂ ਪਰਿਵਾਰ ਗਰਮੀ ਤੋਂ ਰਾਹਤ ਪਾਉਣ ਲਈ ਪਾਰਕ ਵਿੱਚ ਆਏ ਸਨ। ਓਕਲੈਂਡ ਕਾਊਂਟੀ ਦੇ ਸ਼ੈਰਿਫ ਮਾਈਕ ਬਾਊਚਰਡ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਸ਼ੱਕੀ ਵਿਅਕਤੀ ਨੇੜਲੇ ਘਰ ਵਿੱਚ ਲੁਕ ਗਿਆ ਅਤੇ ਪੁਲੀਸ ਨੇ ਘਰ ਦੀ ਘੇਰਾਬੰਦੀ ਕੀਤੀ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਨੇ ਖ਼ੁਦਕੁਸ਼ੀ ਕਰ ਲਈ ਹੈ। ਸ਼ੈਰਿਫ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਇਕ ਬੰਦੂਕ ਅਤੇ ਤਿੰਨ ਖਾਲੀ ਮੈਗਜ਼ੀਨ ਬਰਾਮਦ ਹੋਏ ਹਨ। ਪੁਲੀਸ ਨੇ ਲੋਕਾਂ ਦੀ ਆਵਾਜਾਈ ਨੂੰ ਰੋਕਣ ਲਈ ਘਟਨਾ ਵਾਲੀ ਥਾਂ ਦੀ ਘੇਰਾਬੰਦੀ ਕਰ ਦਿੱਤੀ ਹੈ। ਅਧਿਕਾਰੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਦਿੱਤੇ ਸੁਨੇਹੇ ਮੁਤਾਬਕ ਖ਼ਤਰਾ ਹਾਲੇ ਬਰਕਰਾਰ ਹੈ ਤੇ ਉਨ੍ਹਾਂ ਨੇ ਲੋਕਾਂ ਨੂੰ ਇਸ ਜਗ੍ਹਾ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।
