ਸ੍ਰੀ ਅਮਰਨਾਥ ਯਾਤਰਾ ਲਈ ਹੈਲੀਕਾਪਟਰ ਸੇਵਾ ਦੀ ਆਨਲਾਈਨ ਬੁਕਿੰਗ ਸ਼ੁਰੂ

ਦੁਆਰਾ: Punjab Bani ਪ੍ਰਕਾਸ਼ਿਤ :Sunday, 16 June, 2024, 04:29 PM

ਜੈ ਸ੍ਰੀ ਅਮਰਨਾਥ ਜੀ ਦੀ
ਸ੍ਰੀ ਅਮਰਨਾਥ ਯਾਤਰਾ ਲਈ ਹੈਲੀਕਾਪਟਰ ਸੇਵਾ ਦੀ ਆਨਲਾਈਨ ਬੁਕਿੰਗ ਸ਼ੁਰੂ
ਦਿੱਲੀ : ਹਿੰਦੂਆਂ ਦੇ ਪ੍ਰਸਿੱਧ ਧਾਰਮਿਕ ਅਸਥਾਨ ਅਤੇ ਭਗਵਾਨ ਸ਼੍ਰੀ ਸਿ਼ਵ ਸ਼ੰਕਰ ਜੀ ਦੇ ਪਵਿੱਤਰ ਅਸਥਾਨ ਸ਼੍ਰੀ ਅਮਰਨਾਥ ਯਾਤਰਾ ਦੀਆਂ ਚੱਲ ਰਹੀਆਂ ਤਿਆਰੀਆਂ ਦਰਮਿਆਨ ਸ਼ਰਧਾਲੂਆਂ ਲਈ ਹੈਲੀਕਾਪਟਰ ਸੇਵਾ ਦੀ ਆਨਲਾਈਨ ਬੁਕਿੰਗ ਸ਼ੁਰੂ ਹੋ ਗਈ ਹੈ। ਇਸ ਵਾਰ ਵੀ ਯਾਤਰਾ ਦੇ ਦੋਵੇਂ ਮਾਰਗਾਂ `ਤੇ ਬਾਲਟਾਲ ਅਤੇ ਪਹਿਲਗਾਮ ਤੋਂ ਹੈਲੀਕਾਪਟਰ ਸੇਵਾ ਉਪਲਬਧ ਹੋਵੇਗੀ। ਹੈਲੀਕਾਪਟਰ ਸੇਵਾ ਬਾਲਟਾਲ ਰੂਟ ਨੀਲਗ੍ਰਾਥ-ਪੰਜਤਰਨੀ-ਨੀਲਗ੍ਰਾਥ ਅਤੇ ਪਹਿਲਗਾਮ ਰੂਟ ਤੋਂ ਪਹਿਲਗਾਮ-ਪੰਜਤਰਨੀ-ਪਹਿਲਗਾਮ ਤੋਂ ਉਪਲਬਧ ਹੋਵੇਗੀ।