ਸੂਰਤ ਏਅਰਪੋਰਟ `ਤੇ ਹੋਈ ਚੈਕਿੰਗਿ ਤਾਂ ਜੁਰਾਬਾਂ `ਚ ਨਿਕਲੇ ਕਰੋੜਾਂ ਦੇ ਹੀਰੇ, ਮੁਲਜ਼ਮ ਗ੍ਰਿਫ਼ਤਾਰ

ਦੁਆਰਾ: Punjab Bani ਪ੍ਰਕਾਸ਼ਿਤ :Sunday, 16 June, 2024, 04:25 PM

ਸੂਰਤ ਏਅਰਪੋਰਟ `ਤੇ ਹੋਈ ਚੈਕਿੰਗਿ ਤਾਂ ਜੁਰਾਬਾਂ `ਚ ਨਿਕਲੇ ਕਰੋੜਾਂ ਦੇ ਹੀਰੇ, ਮੁਲਜ਼ਮ ਗ੍ਰਿਫ਼ਤਾਰ
ਸੂਰਤ : ਲੋਕਤੰਤਰਿਕ ਦੇ ਖੇਤਰ ਦੇ ਸਭ ਤੋਂ ਪ੍ਰਸਿੱਧ ਦੇਸ਼ ਭਾਰਤ ਦੇ ਸੂਰਤ ਏਅਰਪੋਰਟ ਤੇ ਚੈਕਿੰਗ ਦੌਰਾਨ ਦੁਬਈ ਜਾ ਰਹੇ ਇੱਕ ਭਾਰਤੀ ਯਾਤਰੀ ਨੂੰ ਕਰੋੜਾਂ ਦੇ ਹੀਰੇ ਲੁਕਾਉਣ ਦੇ ਦੋਸ਼ ਵਿੱਚ ਫੜਿਆ ਗਿਆ ਹੈ। ਉਕਤ ਕਾਰਵਾਈ ਨੂੰ ਅੰਜਾਮ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਜਵਾਨਾਂ ਵਲੋਂ ਜਿਥੇ ਦਿੱਤਾ ਗਿਆ ਹੈ ਉਥੇ ਫੜੇ ਗਏ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਮੁਲਜ਼ਮਾਂ ਨੇ ਆਪਣੇ ਕੋਲ 2 ਕਰੋੜ ਰੁਪਏ ਤੋਂ ਵੱਧ ਮੁੱਲ ਦੇ ਕੱਚੇ ਹੀਰੇ ਲੁਕਾਏ ਹੋਏ ਸਨ।