Breaking News ਸਿਹਤ ਵਿਗੜਨ ਕਾਰਨ ਆਤਿਸੀ ਨੂੰ ਕਰਵਾਇਆ ਹਸਪਤਾਲ ਦਾਖਲਮਨੀ ਲਾਂਡਰਿੰਗ ਮਾਮਲਾ : ਹਾਈਕੋਰਟ ਨੇ ਕੇਜਰੀਵਾਲ ਨੂੰ ਜਮਾਨਤ ਦੇਣ ਦੇ ਹੁਕਮਾਂ ਤੇ ਲਗਾਈ ਰੋਕ50 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟ ਚਾਲੂ ਹੋਣ ਨਾਲ ਪੀ.ਐਸ.ਪੀ.ਸੀ.ਐਲ ਵੱਲੋਂ ਨਵਿਆਉਣਯੋਗ ਊਰਜਾ ਸਮਰੱਥਾ ਵਿੱਚ ਵਾਧਾਕਾਂਗਰਸ ਦੇ ਸੰਸਦ ਮੈਬਰ ਕੋਡੀਕੁਨਿਲ ਨੇ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਕੀਤੀ ਨਾਮਜਦਗੀ ਦਾਖਲਓਮ ਬਿਰਲਾ ਨੇ ਕੀਤੀ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਕੀਤੇ ਨਾਮਜਦਗੀ ਦਾਖਲਸ਼੍ਰੋਮਣੀ ਅਕਾਲੀ ਦਲ `ਚ ਉਠੇ ਬਾਗੀ ਸੁਰਾਂ ਨੇ ਕੀਤਾ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਛੱਡਣ ਲਈ ਮਤਾ ਪਾਸਪੰਜਾਬ ਵਿਧਾਨ ਸਭਾ ਸਪੀਕਰ ਨੇ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਨ੍ਹਾਂ ਦੇ 308ਵੇਂ ਸ਼ਹੀਦੀ ਦਿਵਸ ’ਤੇ ਭੇਟ ਕੀਤੀ ਸ਼ਰਧਾਂਜਲੀਹਾਈ ਕੋਰਟ ਨੇ ਕੇਜਰੀਵਾਲ ਨੂੰ ਹੇਠਲੀ ਅਦਾਲਤ ਤੋਂ ਮਿਲੀ ਜ਼ਮਾਨਤ ’ਤੇ ਲਗਾਈ ਰੋਕਹਰਿਆਣਾ ਤੋਂ ਦਿੱਲੀ ਵਾਸੀਆਂ ਲਈ ਪਾਣੀ ਦੀ ਮੰਗ ਨੂੰ ਲੈ ਕੇ ਭੁੱਖ ਹੜ੍ਹਤਾਲ ਤੇ ਬੈਠੀ ਆਤਿਸ਼ੀ ਦੀ ਭੁੱਖ ਹੜਤਾਲ ਖ਼ਤਮ

ਭਾਰਤ ਵਿੱਚ ਈ. ਵੀ. ਐੱਮ. ਮਸ਼ੀਨਾਂ ਪੂਰੀ ਤਰ੍ਹਾਂ ‘ਬਲੈਕ ਬਾਕਸ’ ਹਨ : ਰਾਹੁਲ ਗਾਂਧੀ

ਦੁਆਰਾ: Punjab Bani ਪ੍ਰਕਾਸ਼ਿਤ :Sunday, 16 June, 2024, 04:10 PM

ਭਾਰਤ ਵਿੱਚ ਈ. ਵੀ. ਐੱਮ. ਮਸ਼ੀਨਾਂ ਪੂਰੀ ਤਰ੍ਹਾਂ ‘ਬਲੈਕ ਬਾਕਸ’ ਹਨ : ਰਾਹੁਲ ਗਾਂਧੀ
ਦਿੱਲੀ : ਭਾਰਤ ਵਿੱਚ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ਜਿਨ੍ਹਾਂ ਨੂੰ ਈ. ਵੀ. ਐਮ. ਦੇ ਨਾਮ ਨਾਲ ਜਾਣਿਆਂ ਜਾਂਦਾ ਹੈ ਪੂਰੀ ਤਰ੍ਹਾਂ ‘ਬਲੈਕ ਬਾਕਸ’ ਹਨ, ਜਿਨ੍ਹਾਂ ਦੀ ਜਾਂਚ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਹੈ।ਇ ਵਿਚਾਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪ੍ਰਗਟ ਕੀਤੇ। ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਚੋਣ ਪ੍ਰਕਿਰਿਆ ਨੂੰ ਲੈ ਕੇ ‘ਗੰਭੀਰ ਚਿੰਤਾਵਾਂ’ ਜਤਾਈਆਂ ਜਾ ਰਹੀਆਂ ਹਨ। ‘ਐਕਸ’ ਉੱਤੇ ਪੋਸਟ ਵਿੱਚ ਰਾਹੁਲ ਗਾਂਧੀ ਨੇ ਕਿਹਾ, ‘‘ਜਦੋਂ ਅਦਾਰਿਆਂ ਦੀ ਜਵਾਬਦੇਹੀ ਹੀ ਨਹੀਂ ਹੁੰਦੀ ਤਾਂ ਜਮਹੂਰੀਅਤ ਸਿਰਫ ਇੱਕ ਦਿਖਾਵਾ ਬਣ ਕੇ ਰਹਿ ਜਾਂਦੀ ਹੈ ਅਤੇ ਹੇਰਾਫੇਰੀ ਦਾ ਖ਼ਦਸ਼ਾ ਵਧ ਜਾਂਦਾ ਹੈ।’’ ਇਸ ਪੋਸਟ ਨਾਲ ਰਾਹੁਲ ਨੇ ਇੱਕ ਖ਼ਬਰ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੁੰਬਈ ਦੇ ਉੱਤਰ-ਪੱਛਮ ਤੋਂ 48 ਵੋਟਾਂ ਨਾਲ ਜੇਤੂ ਰਹੇ ਸ਼ਿਵ ਸੈਨਾ ਦੇ ਇੱਕ ਉਮੀਦਵਾਰ ਦੇ ਰਿਸ਼ਤੇਦਾਰ ਕੋਲ ਇੱਕ ਫੋਨ ਅਜਿਹਾ ਹੈ ਜਿਸ ਨਾਲ ਈਵੀਐੱਮ ਨੂੰ ਖੋਲ੍ਹਿਆ ਜਾ ਸਕਦਾ ਸੀ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਐਕਸ ’ਤੇ ਐਲਨ ਮਸਕ ਦੀ ਉਹ ਪੋਸਟ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਈਵੀਐੱਮ ਨੂੰ ਹਟਾਉਣ ਦੀ ਗੱਲ ਕੀਤੀ ਸੀ।



Scroll to Top