ਨੀਟ 2024 ਪੇਪਰ ਲੀਕ ਮਾਮਲੇ ਵਿਚ ਸੱਤ ਲੜਕੀਆਂ ਸਮੇਤ 11 ਸ਼ੱਕੀ ਉਮੀਦਵਾਰਾਂ ਨੂੰ ਨੋਟਿਸ ਜਾਰੀ
ਦੁਆਰਾ: Punjab Bani ਪ੍ਰਕਾਸ਼ਿਤ :Saturday, 15 June, 2024, 07:02 PM

ਨੀਟ 2024 ਪੇਪਰ ਲੀਕ ਮਾਮਲੇ ਵਿਚ ਸੱਤ ਲੜਕੀਆਂ ਸਮੇਤ 11 ਸ਼ੱਕੀ ਉਮੀਦਵਾਰਾਂ ਨੂੰ ਨੋਟਿਸ ਜਾਰੀ
ਚੰਡੀਗੜ੍ਹ : ਨੀਟ 2024 ਪੇਪਰ ਲੀਕ ਮਾਮਲੇ ਦੀ ਜਾਂਚ ਕਰ ਰਹੀ ਬਿਹਾਰ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਅੱਜ ਸੱਤ ਲੜਕੀਆਂ ਸਮੇਤ 11 ਸ਼ੱਕੀ ਉਮੀਦਵਾਰਾਂ ਨੂੰ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਦੇ ਨਾਂ ਅਤੇ ਰੋਲ ਨੰਬਰ ਪ੍ਰੀਖਿਆ ਮਾਫ਼ੀਆ ਕੋਲੋਂ ਮਿਲਣ ਮਗਰੋਂ ਇਹ ਨੋਟਿਸ ਜਾਰੀ ਕੀਤਾ ਗਿਆ ਹੈ। ਇਨ੍ਹਾਂ ਉਮੀਦਵਾਰਾਂ ਦੀ ਜਾਣਕਾਰੀ ਐੱਨਟੀਏ ਨੇ ਆਰਥਿਕ ਅਪਾਰਧ ਸ਼ਾਖਾ ਨਾਲ ਸਾਂਝੀ ਕੀਤੀ ਹੈ।
