ਭਾਰਤੀ ਵਿਦਿਆਰਥੀਆਂ ਦੀ ਰੂਸ ਵਿਖੇ ਨਦੀ ਵਿੱਚ ਡੁਬਣ ਕਾਰਨ ਮੌਤ

ਦੁਆਰਾ: Punjab Bani ਪ੍ਰਕਾਸ਼ਿਤ :Friday, 07 June, 2024, 03:19 PM

ਭਾਰਤੀ ਵਿਦਿਆਰਥੀਆਂ ਦੀ ਰੂਸ ਵਿਖੇ ਨਦੀ ਵਿੱਚ ਡੁਬਣ ਕਾਰਨ ਮੌਤ
ਮਾਸਕੋ, 7 ਜੂਨਰੂਸ ਦੇ ਸੇਂਟ ਪੀਟਰਸਬਰਗ ਨੇੜੇ ਨਦੀ ਵਿੱਚ ਚਾਰ ਭਾਰਤੀ ਮੈਡੀਕਲ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ ਅਤੇ ਮਾਸਕੋ ਵਿੱਚ ਭਾਰਤੀ ਦੂਤਘਰ ਰੂਸੀ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਲਾਸ਼ਾਂ ਜਲਦੀ ਤੋਂ ਜਲਦੀ ਪਰਿਵਾਰ ਦੇ ਸਪੁਰਦ ਕਰਨ ਲਈ ਕੰਮ ਕਰ ਰਿਹਾ ਹੈ। ਚਾਰ ਵਿਦਿਆਰਥੀਆਂ ਦੀ ਉਮਰ 18-20 ਸਾਲ ਹੈ। ਮਰਨ ਵਾਲਿਆਂ ਵਿੱਚ ਦੋ ਲੜਕੇ ਅਤੇ ਦੋ ਲੜਕੀਆਂ ਹਨ। ਇਹ ਵੇਲੀਕੀ ਨੋਵਗੋਰੋਦ ਸ਼ਹਿਰ ਵਿੱਚ ਨੇੜਲੇ ਨੋਵਗੋਰੋਦ ਸਟੇਟ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਸਨ।