ਐਨਡੀਏ ਨੇ ਸਰਵਸੰਮਤੀ ਨਾਲ ਨਰਿੰਦਰ ਮੋਦੀ ਨੂੰ ਚੁਣਿਆ ਸੰਸਦੀ ਦਲ ਦਾ ਨੇਤਾ

ਐਨਡੀਏ ਨੇ ਸਰਵਸੰਮਤੀ ਨਾਲ ਨਰਿੰਦਰ ਮੋਦੀ ਨੂੰ ਚੁਣਿਆ ਸੰਸਦੀ ਦਲ ਦਾ ਨੇਤਾ
– ਮੋਦੀ ਦਾ 9 ਨੂੰ ਹੋਵੇਗਾ ਸਹੁੰ ਚੁਕ ਸਮਾਗਮ
ਨਵੀਂ ਦਿੱਲੀ, 7 ਜੂਨ
ਅੱਜ ਐਨਡੀਏ ਨੇ ਸਰਵਸੰਮਤੀ ਨਾਲ ਨਰਿੰਦਰ ਮੋਦੀ ਨੂੰ ਮੀਟਿੰਗ ਦੌਰਾਨ ਗੱਠਜੋੜ ਦੀਆਂ ਸਾਰੀਆਂ ਭਾਈਵਾਲ ਪਾਰਟੀਆਂ ਨੇ ਸਰਬਸੰਮਤੀ ਨਾਲ ਨਰਿੰਦਰ ਮੋਦੀ ਨੂੰ ਐੱਨਡੀਏ ਸੰਸਦੀ ਦਲ ਦਾ ਨੇਤਾ ਚੁਣਨ ਦਾ ਪ੍ਰਸਤਾਵ ਪਾਸ ਕਰ ਦਿੱਤਾ। ਇਸ ਬਾਅਦ ਉਹ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਇਸ ਤੋਂ ਪਹਿਲਾਂ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਦੇ ਨਵੇਂ ਚੁਣੇ ਸੰਸਦ ਮੈਂਬਰਾਂ ਦੀ ਮੋਦੀ ਨੂੰ ਆਪਣਾ ਆਗੂ ਚੁਣਨ ਲਈ ਅੱਜ ਸੰਸਦ ਕੰਪਲੈਕਸ ’ਚ ਮੀਟਿੰਗ ਕੀਤੀ। ਭਾਜਪਾ ਨੇਤਾ ਰਾਜਨਾਥ ਸਿੰਘ ਨੇ ਲੋਕ ਸਭਾ ’ਚ ਸ੍ਰੀ ਮੋਦੀ ਦਾ ਨਾਂ ਐੱਨਡੀਏ ਤੇ ਭਾਜਪਾ ਨੇਤਾ ਵਜੋਂ ਪੇਸ਼ ਕੀਤਾ, ਜਿਸ ਦੀ ਪੁਸ਼ਟੀ ਅਮਿਤ ਸ਼ਾਹ ਨੇ ਕੀਤੀ।ਨਿਤਿਨ ਗਡਕਰੀ ਅਤੇ ਐੱਨਡੀਏ ਦੇ ਹੋਰ ਨੇਤਾਵਾਂ ਨੇ ਸ੍ਰੀ ਮੋਦੀ ਨੂੰ ਲੋਕ ਸਭਾ ਵਿੱਚ ਭਾਜਪਾ ਦਾ ਨੇਤਾ, ਭਾਜਪਾ ਸੰਸਦੀ ਦਲ ਅਤੇ ਐੱਨਡੀਏ ਸੰਸਦੀ ਦਲ ਦਾ ਨੇਤਾ ਬਣਾਉਣ ਦੇ ਪ੍ਰਸਤਾਵ ਦਾ ਸਮਰਥਨ ਕੀਤਾ। ਨੇਤਾ ਚੁਣੇ ਜਾਣ ਨਾਲ ਸ੍ਰੀ ਮੋਦੀ ਦੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਦਾ ਰਾਹ ਪੱਧਰਾ ਹੋ ਗਿਆ। ਹੁਣ ਨਰਿੰਦਰਮੋਦੀ ਐਤਵਾਰ 9 ਜੂਨ ਨੂੰ ਸਹੁੰ ਚੁਕਣਗੇ।
