ਵਿਧਾਇਕ ਲਾਡੀ ਸ਼ੇਰੋਵਾਲੀਆ ਦੇ ਭਤੀਜੇ ਦੀ ਹੋਈ ਕੈਨੇਡਾ ਵਿਚ ਹਾਦਸੇ ਦੌਰਾਨ ਮੌਤ
ਦੁਆਰਾ: Punjab Bani ਪ੍ਰਕਾਸ਼ਿਤ :Thursday, 06 June, 2024, 07:20 PM

ਵਿਧਾਇਕ ਲਾਡੀ ਸ਼ੇਰੋਵਾਲੀਆ ਦੇ ਭਤੀਜੇ ਦੀ ਹੋਈ ਕੈਨੇਡਾ ਵਿਚ ਹਾਦਸੇ ਦੌਰਾਨ ਮੌਤ
ਸ਼ਾਹਕੋਟ/ਮਲਸੀਆਂ : ਵਿਦੇਸ਼ੀ ਧਰਤੀ ਕੈਨੇਡਾ ਦੇ ਸਰੀ ਸ਼ਹਿਰ ਵਿਚ ਮਲਸੀਆਂ ਦੇ ਰਹਿਣ ਵਾਲੇ ਪੰਜਾਬੀ ਨੌਜਵਾਨ ਜਸਮੇਰ ਸਿੰਘ ਖਹਿਰਾ ਦੀ ਇਕ ਹਾਦਸੇ ਵਿਚ ਮੌਤ ਹੋ ਗਈ। ਇਹ ਨੌਜਵਾਨ ਹਲਕਾ ਸ਼ਾਹਕੋਟ ਦੇ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦਾ ਭਤੀਜਾ ਅਤੇ ਸੀਨੀਅਰ ਕਾਂਗਰਸੀ ਆਗੂ ਅਜਮੇਰ ਸਿੰਘ ਖਾਲਸਾ ਦਾ ਪੁੱਤਰ ਸੀ। ਜਾਣਕਾਰੀ ਦਿੰਦਿਆਂ ਸ਼ੂਗਰ ਮਿੱਲ ਨਕੋਦਰ ਦੇ ਚੇਅਰਮੈਨ ਅਸ਼ਵਿੰਦਰ ਸਿੰਘ ਨੀਟੂ ਤੇ ਮ੍ਰਿਤਕ ਦੇ ਭਰਾ ਸੰਤੋਖ ਸਿੰਘ ਖਹਿਰਾ ਨੇ ਦੱਸਿਆ ਕਿ ਜਸਮੇਰ ਸਿੰਘ ਆਪਣੇ ਇਕ ਹੋਰ ਸਾਥੀ ਅਮਨਦੀਪ ਸਿੰਘ ਕਾਹਲੋਂ ਵਾਸੀ ਅੰਮ੍ਰਿਤਸਰ ਨਾਲ ਏਟੀਵੀ ਰਾਈਡਿੰਗ ਕਰਨ ਪਹਾੜਾਂ ‘ਤੇ ਗਿਆ ਸੀ।
