ਹਨ੍ਹੇਰੀ, ਤੂਫਾਨ ਤੇ ਮੀਹ ਨੇ ਲੋਕਾਂ ਦਾ ਜਨ ਜੀਵਨ ਕੀਤਾ ਅਸਤ ਵਿਅਸਤ
ਦੁਆਰਾ: Punjab Bani ਪ੍ਰਕਾਸ਼ਿਤ :Thursday, 06 June, 2024, 03:42 PM

ਹਨ੍ਹੇਰੀ, ਤੂਫਾਨ ਤੇ ਮੀਹ ਨੇ ਲੋਕਾਂ ਦਾ ਜਨ ਜੀਵਨ ਕੀਤਾ ਅਸਤ ਵਿਅਸਤ
ਚੰਡੀਗੜ੍ਹ, 6 ਜੂਨ
ਬੀਤੀ ਰਾਤ ਆਈ ਹਨ੍ਹੇਰੀ, ਤੂਫਾਨ ਤੇ ਮੀਹ ਕਾਰਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ‘ਚ ਕਈ ਇਲਾਕਿਆਂ ‘ਚ ਬਿਜਲੀ ਦੇ ਖੰਭੇ, ਟਾਵਰ ਡਿੱਗ ਗਏ ਤੇ ਦਰੱਖਤ ਪੁੱਟੇ ਗਏ। ਇਸ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ। ਮੀਂਹ ਤੇ ਝੱਖੜ ਕਾਰਨ ਚੰਡੀਗੜ੍ਹ, ਪੰਚਕੂਲਾ, ਮੁਹਾਲੀ, ਪਟਿਆਲਾ ਅਤੇ ਲੁਧਿਆਣਾ ਦੇ ਕਈ ਇਲਾਕਿਆ ’ਚ ਬਿਜਲੀ ਗੁੱਲ ਰਹੀ। ਇਸ ਦੌਰਾਨ ਲੋਕਾਂ ਨੂੰ ਵੱਡੇ ਪੱਧਰ ਤੇ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਿਆ। ਇਸਤੋ ਇਲਾਵਾ ਸਾਹਨੇਵਾਲ ਖੇਤਰ ਵਿੱਚ 62 ਬਿਜਲੀ ਦੇ ਖੰਭੇ ਤੇਜ਼ ਹਨੇਰੀ ਕਾਰਨ ਡਿੱਗ ਗਏ, ਜਿਸ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਗੁਲ ਰਹੀ।
