ਅੰਮਿ੍ਤਸਰ ਵਿਖੇ ਮਨਾਇਆ ਸ਼ਰਧਾਂਜਲੀ ਸਮਾਗਮ : ਸ਼ਹਿਰ ਵਿੱਚ ਲਗਭਗ ਰਿਹਾ ਮੁਕੰਮਲ ਬੰਦ
ਦੁਆਰਾ: Punjab Bani ਪ੍ਰਕਾਸ਼ਿਤ :Thursday, 06 June, 2024, 03:37 PM

ਅੰਮਿ੍ਤਸਰ ਵਿਖੇ ਮਨਾਇਆ ਸ਼ਰਧਾਂਜਲੀ ਸਮਾਗਮ : ਸ਼ਹਿਰ ਵਿੱਚ ਲਗਭਗ ਰਿਹਾ ਮੁਕੰਮਲ ਬੰਦ
ਅੰਮ੍ਰਿਤਸਰ, 6 ਜੂਨ
ਅੰਮ੍ਰਿਤਸਰ ਵਿਖੇ ਜੂਨ 1984 ਸਾਕਾ ਨੀਲਾ ਤਾਰਾ ਫੌਜੀ ਹਮਲੇ ਦੀ 40ਵੀਂ ਯਾਦ ਅੱਜ ਇਥੇ ਅਕਾਲ ਤਖਤ ਵਿਖੇ ਖ਼ਾਲਿਸਤਾਨ ਪੱਖੀ ਨਾਅਰਿਆਂ ਨਾਲ ਮਨਾਈ ਗਈ ਤੇ ਸ਼ਰਧਾਂਜਲੀ ਸਮਾਗਮ ਸ਼ਾਂਤਮਈ ਢੰਗ ਨਾਲ ਸਮਾਪਤ ਹੋਇਆ। ਦਲ ਖਾਲਸਾ ਵੱਲੋਂ ਅੰਮ੍ਰਿਤਸਰ ਬੰਦ ਦੇ ਦਿੱਤੇ ਸੱਦੇ ਦੇ ਤਹਿਤ ਅੱਜ ਸ਼ਹਿਰ ਵਿੱਚ ਲਗਪਗ ਮੁਕੰਮਲ ਬੰਦ ਹੈ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਿੱਖ ਕੌਮ ਦੇ ਨਾਲ ਸੰਦੇਸ਼ ਜਾਰੀ ਕਰਦਿਆਂ ਸਮੁੱਚੀ ਸਿੱਖ ਕੌਮ ਨੂੰ ਇੱਕਜੁੱਟ ਹੋਣ ਤੇ ਕੌਮੀ ਮਸਲਿਆਂ ਦੇ ਹੱਲ ਸਿਰ ਜੋੜ ਕੇ ਮਿਲ ਬੈਠ ਕਰਨ ਲਈ ਕਿਹਾ। ਇਸ ਮੌਕੇ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਅਕਾਲ ਤਖ਼ਤ ਵਿਖੇ ਰੱਖੇ ਪਾਠ ਦੇ ਭੋਗ ਪਾਏ ਗਏ ਅਤੇ ਕੀਰਤਨ ਕੀਤਾ ਗਿਆ।
