ਨਿਰਮਾਣ ਅਧੀਨ ਸ਼ੈਲਰ ਦੀ ਕੰਧ ਡਿੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ, ਦੋ ਗੰਭੀਰ ਜ਼ਖਮੀ

ਦੁਆਰਾ: Punjab Bani ਪ੍ਰਕਾਸ਼ਿਤ :Saturday, 08 June, 2024, 04:51 PM

ਨਿਰਮਾਣ ਅਧੀਨ ਸ਼ੈਲਰ ਦੀ ਕੰਧ ਡਿੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ, ਦੋ ਗੰਭੀਰ ਜ਼ਖਮੀ
ਚੀਮਾ ਮੰਡੀ : ਨੇੜਲੇ ਪਿੰਡ ਕਣਕਵਾਲ ਭੰਗੂਆਂ ਵਿਖੇ ਇਕ ਨਿਰਮਾਣ ਅਧੀਨ ਸ਼ੈਲਰ ਦੀ ਕੰਧ ਡਿੱਗਣ ਨਾਲ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਦੋ ਮਜ਼ਦੂਰਾਂ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਉਕਤ ਮਜ਼ਦੂਰ ਸ਼ੈਲਰ ਦੀ ਕੰਧ ਨੂੰ ਪਲੱਸਤਰ ਕਰ ਰਹੇ ਸਨ ਤਾਂ ਬਣਾਈ ਪੈੜ ਦੇ ਟੁੱਟ ਜਾਣ ਕਾਰਨ ਉਹ ਕਾਫੀ ਉਚਾਈ ਤੋਂ ਹੇਠਾਂ ਡਿੱਗ ਪਏ, ਜਿਸ ਨਾਲ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖ਼ਮੀ ਹੋ ਗਏ। ਪਿੰਡ ਜ਼ਖ਼ਮੀ ਹੋਏ ਮਜ਼ਦੂਰਾਂ ਨੂੰ ਤੁਰੰਤ ਸਿਵਲ ਹਸਪਤਾਲ ਸੁਨਾਮ ਵਿਖੇ ਭੇਜਿਆ ਗਿਆ ਜਿੱਥੋਂ ਉਨਾਂ ਨੂੰ ਸਰਕਾਰੀ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਮਜ਼ਦੂਰਾਂ ‘ਚ ਤਰਸੇਮ ਸਿੰਘ ਬਿੱਟੂ ਪੁੱਤਰ ਜੀਤ ਸਿੰਘ, ਅਮਨਦੀਪ ਸਿੰਘ ਪੁੱਤਰ ਬਿੱਲੂ ਸਿੰਘ (ਦੋਵੇਂ ਵਾਸੀ ਹੀਰੋਂ ਖੁਰਦ) ਤੇ ਜਨਕ ਰਾਜ ਪੁੱਤਰ ਨਛੱਤਰ ਸਿੰਘ ਵਾਸੀ ਧਰਮਗੜ੍ਹ ਸ਼ਾਮਲ ਹਨ। ਗੰਭੀਰ ਜ਼ਖ਼ਮੀ ਹੋਏ ਮਜ਼ਦੂਰਾਂ ‘ਚ ਜੱਸਾ ਸਿੰਘ ਪੁੱਤਰ ਗਾਜ ਸਿੰਘ ਵਾਸੀ ਧਰਮਗੜ੍ਹ ਤੇ ਕ੍ਰਿਸ਼ਨ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਰਤਨਗੜ ਪਾਟਿਆਵਾਲੀ ਸ਼ਾਮਲ ਹਨ।