ਮਨੀਪੁਰ : ਅੱਤਵਾਦੀਆਂ ਨੇ ਫੂਕੀ ਪੁਲਸ ਚੌਕੀ ਤੇ ਘਰ

ਦੁਆਰਾ: Punjab Bani ਪ੍ਰਕਾਸ਼ਿਤ :Saturday, 08 June, 2024, 04:37 PM

ਮਨੀਪੁਰ : ਅੱਤਵਾਦੀਆਂ ਨੇ ਫੂਕੀ ਪੁਲਸ ਚੌਕੀ ਤੇ ਘਰ
ਇੰਫਾਲ, 8 ਜੂਨ
ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ’ਚ ਅੱਜ ਮਸ਼ਕੂਕ ਅਤਿਵਾਦੀਆਂ ਨੇ ਪੁਲੀਸ ਚੌਕੀ ਤੇ ਕਈ ਘਰਾਂ ਨੂੰ ਅੱਗ ਲਗਾ ਦਿੱਤੀ। ਅਤਿਵਾਦੀਆਂ ਨੇ ਰਾਤ ਕਰੀਬ 12.30 ਵਜੇ ਬਰਾਕ ਨਦੀ ਦੇ ਕੰਢੇ ‘ਤੇ ਚੋਟੋਬੇਕਰਾ ਖੇਤਰ ‘ਚ ਸਥਿਤ ਜੀਰੀ ਪੁਲੀਸ ਚੌਕੀ ਨੂੰ ਅੱਗ ਲਗਾ ਦਿੱਤੀ। ਜਿਰੀਬਾਮ ਵਿੱਚ ਸਥਿਤ ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਕਈ ਘਰਾਂ ਨੂੰ ਸਾੜ ਦਿੱਤਾ ਗਿਆ ਹੈ। ਇਸਲਈ ਕਮਾਂਡੋ ਟੁਕੜੀ ਨੂੰ ਰਵਾਨਾ ਕਰ ਦਿੱਤਾ ਗਿਆ ਹੈ।