ਅਪਰਾਧ : ਦਿਨ ਦਿਹਾੜੇ ਲੜਕੀ ਨੂੰ ਨਕਾਬਪੋਸ਼ ਨੌਜਵਾਨ ਨੇ ਤਲਵਾਰ ਨਾਲ ਵੱਢਿਆ

ਦੁਆਰਾ: Punjab Bani ਪ੍ਰਕਾਸ਼ਿਤ :Saturday, 08 June, 2024, 04:33 PM

ਅਪਰਾਧ : ਦਿਨ ਦਿਹਾੜੇ ਲੜਕੀ ਨੂੰ ਨਕਾਬਪੋਸ਼ ਨੌਜਵਾਨ ਨੇ ਤਲਵਾਰ ਨਾਲ ਵੱਢਿਆ
ਚੰਡੀਗੜ੍ਹ, 8 ਜੂਨ
ਮੋਹਾਲੀ ਵਿਖੇ ਅੱਜ ਦਿਨ ਦਿਹਾੜੇ ਇਕ ਨਕਾਬਪੋਸ਼ ਨੌਜਵਾਨ ਨੇ ਸਵੇਰੇ ਆਪਣੇ ਦਫ਼ਤਰ ਜਾ ਰਹੀ ਲੜਕੀ ਨੂੰ ਰਸਤੇ ਵਿੱਚ ਘੇਰ ਕੇ ਉਸ ਦੀ ਤਲਵਾਰ ਨਾਲ ਹਮਲਾ ਕਰਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਨੌਜਵਾਨ ਨੇ ਲੜਕੀ ਨੂੰ ਸੜਕ ਵਿਚਕਾਰ ਤਲਵਾਰਾਂ ਨਾਲ ਕਈ ਵਾਰ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਅੱਧਮਰੀ ਛੱਡ ਕੇ ਫ਼ਰਾਰ ਹੋ ਗਿਆ। ਸੜਕ ਤੋਂ ਲੰਘ ਰਹੇ ਲੋਕਾਂ ਨੇ ਬਾਰੇ ਪੁਲੀਸ ਨੂੰ ਸੂਚਨਾ ਦਿੱਤੀ ਗਈ। ਬਾਅਦ ਵਿੱਚ ਲੜਕੀ ਨੂੰ ਤੁਰੰਤ ਸਰਕਾਰੀ ਹਸਪਤਾਲ ਫੇਜ਼-6 ਵਿੱਚ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਬਲਜਿੰਦਰ ਕੌਰ (26) ਵਜੋਂ ਹੋਈ ਹੈ। ਪੁਲਸ ਮਾਮਲੇ ਵਿੱਚ ਜਾਂਚ ਕਰ ਰਹੀ ਹੈ।