ਇਮਰਾਨ ਖਾਨ ਨੂੰ ਜੇਲ ਵਿਚ ਹੀ ਮਿਲਣ ਵਾਲਿਆਂ ਦੀ ਲੱਗੀ ਭੀੜ
ਦੁਆਰਾ: Punjab Bani ਪ੍ਰਕਾਸ਼ਿਤ :Friday, 07 June, 2024, 06:43 PM

ਇਮਰਾਨ ਖਾਨ ਨੂੰ ਜੇਲ ਵਿਚ ਹੀ ਮਿਲਣ ਵਾਲਿਆਂ ਦੀ ਲੱਗੀ ਭੀੜ
ਜੇਲ੍ਹ ਨੇ 246 ਦਿਨਾਂ ਦਾ ਜਾਰੀ ਕੀਤਾ ਡਾਟਾ
ਇਸਲਾਮਾਬਾਦ : ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਪਿਛਲੇ ਕਈ ਮਹੀਨਿਆਂ ਤੋਂ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿੱਚ ਬੰਦ ਹਨ। ਪਾਕਿਸਤਾਨ ਵਿੱਚ ਇਸ ਸਾਲ ਹੋਈਆਂ ਆਮ ਚੋਣਾਂ ਦੌਰਾਨ ਇਮਰਾਨ ਖ਼ਾਨ ਜੇਲ੍ਹ ਵਿੱਚ ਰਹੇ ਪਰ ਉਨ੍ਹਾਂ ਦੀ ਪਾਰਟੀ ਪੀਟੀਆਈ ਨੇ ਚੋਣਾਂ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ। ਉਨ੍ਹਾਂ ਜੇਲ੍ਹ ਵਿੱਚ ਰਹਿੰਦਿਆਂ ਪਾਰਟੀ ਲਈ ਰਣਨੀਤੀ ਬਣਾਈ। ਇਮਰਾਨ ਨੇ ਅਦਿਆਲਾ ਜੇਲ੍ਹ ਵਿੱਚ 28 ਸਤੰਬਰ ਤੋਂ 30 ਮਈ ਦਰਮਿਆਨ 246 ਦਿਨਾਂ ਵਿੱਚ 403 ਲੋਕਾਂ ਨਾਲ 105 ਮੀਟਿੰਗਾਂ ਕੀਤੀਆਂ। ਸਾਬਕਾ ਪ੍ਰਧਾਨ ਮੰਤਰੀ ਨੂੰ ਪਿਛਲੇ ਸਾਲ ਸਤੰਬਰ ਵਿੱਚ ਇਸਲਾਮਾਬਾਦ ਹਾਈ ਕੋਰਟ ਦੇ ਇੱਕ ਹੁਕਮ ਤੋਂ ਬਾਅਦ ਅਟਕ ਜੇਲ੍ਹ ਤੋਂ ਅਦਿਆਲਾ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਉਹ ਅਗਸਤ 2023 ਤੋਂ ਜੇਲ੍ਹ ਵਿੱਚ ਹੈ।
