ਪ੍ਰਧਾਨ ਮੰਤਰੀ ਨੇ ਫਤਿਹ ਰੈਲੀ ਰਾਹੀਂ ਪ੍ਰਨੀਤ ਕੌਰ ਦੀ ਜਿੱਤ ਯਕੀਨੀ ਕਰਕੇ ਲੋਕਾਂ ਵਿੱਚ ਜਗਾਈ ਨਵੀਂ ਉਮੀਦ

ਦੁਆਰਾ: Punjab Bani ਪ੍ਰਕਾਸ਼ਿਤ :Friday, 24 May, 2024, 08:02 PM

ਪ੍ਰਧਾਨ ਮੰਤਰੀ ਨੇ ਫਤਿਹ ਰੈਲੀ ਰਾਹੀਂ ਪ੍ਰਨੀਤ ਕੌਰ ਦੀ ਜਿੱਤ ਯਕੀਨੀ ਕਰਕੇ ਲੋਕਾਂ ਵਿੱਚ ਜਗਾਈ ਨਵੀਂ ਉਮੀਦ

-ਭਾਜਪਾ ਦੇ ਨਾਲ-ਨਾਲ ਪ੍ਰਨੀਤ ਕੌਰ ਦੇਸ਼ ਦੀ ਰਾਜਨੀਤੀ ਵਿੱਚ ਬਣੇ ਵੱਡਾ ਸਿਆਸੀ ਚਿਹਰਾ

-ਵਿਰੋਧੀਆਂ ਦੀ ਬੋਲਤੀ ਬੰਦ, ਪਟਿਆਲਾ ਵਾਸੀਆਂ ਦਾ ਭਾਜਪਾ ‘ਤੇ ਭਰੋਸਾ ਵਧਿਆ

ਪਟਿਆਲਾ 24 ਮਈ 2024

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਿਆਲਾ ‘ਚ ਫਤਿਹ ਰੈਲੀ ‘ਚ ਪਹੁੰਚ ਕੇ ਪਟਿਆਲਾ ਲੋਕ ਸਭਾ ਸੀਟ ਤੋਂ ਪ੍ਰਨੀਤ ਕੌਰ ਦੀ ਜਿੱਤ ‘ਤੇ ਮੋਹਰ ਲਗਾ ਦਿੱਤੀ ਹੈ। ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਮੁਖੀ ਬੀਬਾ ਜੈਇੰਦਰ ਕੌਰ ਅਤੇ ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਬਿੱਟੂ ਨੇ ਸਾਂਝੇ ਤੌਰ ’ਤੇ ਕਿਹਾ ਕਿ ਰੈਲੀ ਵਿੱਚ ਇਕੱਠਾ ਹੋਏ ਪਟਿਆਲਾ ਵਸੀਆਂ ਨੇ ਇਸ ਗੱਲ ਦਾ ਸਬੂਤ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ਫੇਰੀ ਨੂੰ ਲੈ ਕੇ ਲੋਕਾਂ ਵਿੱਚ ਕਿੰਨਾ ਉਤਸ਼ਾਹ ਸੀ। ਸੰਜੀਵ ਸ਼ਰਮਾ ਨੇ ਕਿਹਾ ਕਿ ਫਤਿਹ ਰੈਲੀ ਨੇ ਪਟਿਆਲਾ ਅਤੇ ਪੰਜਾਬ ਦੇ ਸੁਨਹਿਰੀ ਭਵਿੱਖ ਦੀ ਨੀਂਹ ਰੱਖੀ ਹੈ। ਉਨ੍ਹਾਂ ਕਿਹਾ ਕਿ ਇਹ ਪਟਿਆਲਾ ਵਾਸੀਆਂ ਲਈ ਬੜੇ ਮਾਣ ਅਤੇ ਚੰਗੇ ਭਾਗ ਦੀ ਗੱਲ ਹੈ ਕਿ ਸਾਡੀ ਆਪਣੀ ਮਹਾਰਾਣੀ ਪ੍ਰਨੀਤ ਕੌਰ ਤੇਜ਼ੀ ਨਾਲ ਜਿੱਤ ਵੱਲ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਰੈਲੀ ਤੋਂ ਬਾਅਦ ਭਾਜਪਾ ਵਰਕਰਾਂ ਨੇ ਜਿੱਤ ਦਾ ਜਸ਼ਨ ਵੀ ਮਨਾਉਣਾ ਸ਼ੁਰੂ ਕਰ ਦਿੱਤਾ ਹੈ।

ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਨੇ ਕਿਹਾ ਕਿ 44 ਡਿਗਰੀ ਤਾਪਮਾਨ ‘ਚ ਲੋਕ ਜ਼ਰੂਰੀ ਕੰਮਾਂ ਲਈ ਵੀ ਘਰੋਂ ਨਹੀਂ ਨਿਕਲ ਰਹੇ, ਪਰ ਫ਼ਤਿਹ ਰੈਲੀ ਉਤਸਾਹ ‘ਚ ਇਕੱਠਾ ਹੋਈ ਭਾਜਪਾ ਸਮਰਥਕਾਂ ਦੀ ਭੀੜ ਨੇ ਸਾਫ਼ ਕਰ ਦਿੱਤਾ ਹੈ ਕਿ ਹੁਣ ਲੋਕਾਂ ਨੂੰ ਮੋਦੀ ਦੀ ਗਾਰੰਟੀ ‘ਤੇ ਹੀ ਭਰੋਸਾ ਹੈ, ਝੂਠੇ ਵਾਅਦਿਆਂ ‘ਤੇ ਹੁਣ ਲੋਕ ਭਰਾਸਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪਟਿਆਲਾ ਸਮੇਤ ਸਮੁੱਚੇ ਪੰਜਾਬ ਦਾ ਵਿਕਾਸ ਕਰਨ ਦਾ ਵਾਅਦਾ ਕਰਨ ਵਾਲੇ ਪ੍ਰਧਾਨ ਮੰਤਰੀ ਨੇ ਫਤਿਹ ਰੈਲੀ ਵਿੱਚ ਲੋਕਾਂ ਨੂੰ ਸਪੱਸ਼ਟ ਅਪੀਲ ਕੀਤੀ ਕਿ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੂੰ ਦਿੱਤੀ ਗਈ ਹਰ ਵੋਟ ਮੋਦੀ ਦੇ ਖਾਤੇ ਵਿੱਚ ਜਾਵੇਗੀ। ਜਦੋਂ ਮੋਦੀ ਦੀ ਸਿਆਸੀ ਪਕੜ ਮਜ਼ਬੂਤ ਹੋਵੇਗੀ ਅਤੇ ਮਹਾਰਾਣੀ ਪ੍ਰਨੀਤ ਕੌਰ ਦਿੱਲੀ ਵਿੱਚ ਬੈਠ ਕੇ ਪਟਿਆਲਾ ਦੇ ਵਿਕਾਸ ਅਤੇ ਵੱਡੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾ ਸਕਣਗੇ।

ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਬੀਬਾ ਜੈਇੰਦਰ ਕੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਪਟਿਆਲਾ ਵਿੱਚ ਫਤਿਹ ਰੈਲੀ ਵਿੱਚ ਜਾਣ ਤੋਂ ਬਾਅਦ ਚੋਣਾਂ ਮਹਿਜ਼ ਇੱਕ ਰਸਮ ਹੀ ਬਣ ਕੇ ਰਹਿ ਗਈਆਂ ਹਨ। ਹੋਰ ਸਿਆਸੀ ਪਾਰਟੀਆਂ ਦੇ ਉਮੀਦਵਾਰ ਹੀ ਨਹੀਂ, ਸਗੋਂ ਉਨ੍ਹਾਂ ਦੇ ਵਰਕਰਾਂ ਦੀ ਰਾਤ ਦੀ ਨੀਂਦ ਅਤੇ ਦਿਨ ਦੀ ਸ਼ਾਂਤੀ ਖੁੱਸ ਗਈ ਹੈ। ਉਨ੍ਹਾਂ ਕਿਹਾ ਕਿ ਰੈਲੀ ‘ਚ ਔਰਤਾਂ ਦੀ ਗਿਣਤੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਜਪਾ ‘ਚ ਮਰਦਾਂ ਦੇ ਨਾਲ-ਨਾਲ ਔਰਤਾਂ ਦਾ ਭਾਜਪਾ ਵਿੱਚ ਜਿਆਦਾ ਵਿਸ਼ਾਵਾਸ ਹੈ। ਮਹਿਲਾ ਸਸ਼ਕਤੀਕਰਨ ਲਈ ਵਚਨਬੱਧ ਨਰਿੰਦਰ ਮੋਦੀ ਨੇ ਰਾਸ਼ਟਰੀ ਪੱਧਰ ‘ਤੇ ਔਰਤਾਂ ਲਈ ਬਣਾਈਆਂ ਗਈਆਂ ਸਕੀਮਾਂ ਦਾ ਸਿੱਧਾ ਲਾਭ ਲੋਕਾਂ ਤੱਕ ਪਹੁੰਚਾਇਆ ਹੈ ਅਤੇ ਪੰਜਾਬ ‘ਚ ਹੁਣ ਪਟਿਆਲਾ ‘ਚ ਇਕ ਲੱਖ ਲਖਪਤੀ ਦੀਦੀ ਬਣਾਉਣ ਦਾ ਟੀਚਾ ਮਿਥਿਆ ਹੈ। ਪ੍ਰਧਾਨ ਮੰਤਰੀ ਨੇ ਫਤਿਹ ਰੈਲੀ ਵਿੱਚ ਪਟਿਆਲਾ ਨੂੰ ਸਪੋਰਟ੍ਸ ਅਤੇ ਸਿੱਖਿਆ ਦੇ ਤੌਰ ਤੇ ਨਵੀਆਂ ਉਚਾਈਆਂ ਤੇ ਪਹੁੰਚਾਇਆ ਜਾਵੇਗਾ। ਉਹਨਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਮੋਦੀ ਜੋ ਕਹਿੰਦੇ ਹਨ, ਉਹ ਜ਼ਰੂਰ ਕਰਦੇ ਹਨ।



Scroll to Top