ਟੈਪੂ ਟਰੈਵਲਰ ਤੇ ਟਰੱਕ ਦੀ ਟੱਕਰ ਕਾਰਨ ਸੱਤ ਦੀ ਮੌਤ, ਕਈ ਜਖਮੀ

ਦੁਆਰਾ: Punjab Bani ਪ੍ਰਕਾਸ਼ਿਤ :Friday, 24 May, 2024, 03:08 PM

ਟੈਪੂ ਟਰੈਵਲਰ ਤੇ ਟਰੱਕ ਦੀ ਟੱਕਰ ਕਾਰਨ ਸੱਤ ਦੀ ਮੌਤ, ਕਈ ਜਖਮੀ
ਅੰਬਾਲਾ, 24 ਮਈ
ਇਥੇ ਦਿੱਲੀ-ਅੰਬਾਲਾ ਕੌਮੀ ਮਾਰਗ ‘ਤੇ ਮੋਹਰਾ ਪਿੰਡ ਨੇੜੇ ਅੱਜ ਤੜਕੇ ਟੈਂਪੂ ਟਰੈਵਲਰ ਦੀ ਟਰੱਕ ਨਾਲ ਟੱਕਰ ਹੋਣ ਕਾਰਨ 7 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 10 ਜ਼ਖ਼ਮੀ ਹੋ ਗਏ। ਪੀੜਤ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਵੈਸ਼ਨੋ ਦੇਵੀ ਮੱਥਾ ਟੇਕਣ ਲਈ ਜਾ ਰਹੇ ਸਨ। ਪੀੜਤਾਂ ਮੁਤਾਬਕ ਟਰੈਵਲਰ ‘ਚ 30 ਦੇ ਕਰੀਬ ਯਾਤਰੀ ਸਨ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਅੰਬਾਲਾ ਅਤੇ ਕੁਰੂਕਸ਼ੇਤਰ ਦੇ ਵੱਖ-ਵੱਖ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ।



Scroll to Top