ਹਾਦਸਾ : ਲਾ ਯੂਨੀਵਰਸਿਟੀ ਦੇ 4 ਵਿਦਿਆਰਥੀਆਂ ਦੀ ਹਾਦਸੇ ਦੌਰਾਨ ਹੋਈ ਮੌਤ
ਦੁਆਰਾ: Punjab Bani ਪ੍ਰਕਾਸ਼ਿਤ :Saturday, 18 May, 2024, 05:08 PM

ਹਾਦਸਾ : ਲਾ ਯੂਨੀਵਰਸਿਟੀ ਦੇ 4 ਵਿਦਿਆਰਥੀਆਂ ਦੀ ਹਾਦਸੇ ਦੌਰਾਨ ਹੋਈ ਮੌਤ
ਚੰਡੀਗੜ੍ਹ, 18 ਮਈ
ਇਥੇ ਸਥਿਤ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਸਿੱਧੂਵਾਲ (ਪਟਿਆਲਾ) ਦੇ 4 ਵਿਦਿਆਰਥੀਆਂ ਦੀ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ, ਜਦਕਿ ਇਕ ਗੰਭੀਰ ਜ਼ਖ਼ਮੀ ਹੋਇਆ ਹੈ। ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਹਾਦਸਾ ਪਟਿਆਲਾ ਤੋਂ ਦੋ ਕਿਲੋਮੀਟਰ ਭਾਦਸੋਂ ਰੋਡ ’ਤੇ ਹੋਇਆ। ਯੂਨੀਵਰਸਿਟੀ ਦੀ ਵਿਦਿਆਰਥਣ ਸਮੇਤ ਜਦੋਂ ਪੰਜ ਵਿਦਿਆਰਥੀ ਐੱਸਯੂਵੀ ਵਿੱਚ ਸਨ ਤਾਂ ਉਹ ਦਰੱਖਤ ਨਾਲ ਟਕਰਾ ਗਈ। ਇਹ ਹਾਦਸਾ ਅੱਜ ਤੜਕੇ 2 ਵਜੇ ਹੋਇਆ। ਮ੍ਰਿਤਕਾਂ ਦੀ ਪਛਾਣ ਰਿਪੂ ਸਹਿਗਲ (22), ਈਸ਼ਾਨ ਸੂਦ (24) ਅਤੇ 22 ਸਾਲਾ ਵਿਦਿਆਰਥਣ ਵਜੋਂ ਹੋਈ ਹੈ। ਦੀਕਸ਼ਾਂਤ ਜੌਹਰ ਨੂੰ ਗੰਭੀਰ ਸੱਟਾਂ ਵੱਜੀਆਂ।
