ਕਾਰ ਹਾਦਸੇ ਵਿੱਚ ਨਬਾਲਿਗ ਲੜਕੇ ਦੇ ਪਿਤਾ ਨੂੰ ਲਿਆ ਹਿਰਾਸਤ ਵਿੱਚ

ਦੁਆਰਾ: Punjab Bani ਪ੍ਰਕਾਸ਼ਿਤ :Tuesday, 21 May, 2024, 03:29 PM

ਕਾਰ ਹਾਦਸੇ ਵਿੱਚ ਨਬਾਲਿਗ ਲੜਕੇ ਦੇ ਪਿਤਾ ਨੂੰ ਲਿਆ ਹਿਰਾਸਤ ਵਿੱਚ
ਮਹਾਰਾਸ਼ਟਰ, 21 ਮਈ
ਮਹਾਰਾਸ਼ਟਰ ਦੇ ਪੁਣੇ ਸ਼ਹਿਰ ਵਿੱਚ ਕਾਰ ਹਾਦਸੇ ਵਿੱਚ ਕਥਿਤ ਤੌਰ ’ਤੇ ਸ਼ਾਮਲ 17 ਸਾਲਾ ਲੜਕੇ ਦੇ ਪਿਤਾ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਦੁਰਘਟਨਾ ਦਾ ਕਾਰਨ ਬਣੀ ਪੋਰਸ਼ ਕਾਰ, ਜਿਸ ਨੂੰ ਕਥਿਤ ਤੌਰ ‘ਤੇ 17 ਸਾਲਾ ਨਾਬਾਲਗ ਚਲਾ ਰਿਹਾ ਸੀ, ਨੇ ਕਲਿਆਣੀ ਨਗਰ ਵਿੱਚ ਐਤਵਾਰ ਤੜਕੇ ਦੋ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਪੁਲੀਸ ਦਾ ਦਾਅਵਾ ਹੈ ਕਿ ਘਟਨਾ ਦੇ ਸਮੇਂ ਚਾਲਕ ਸ਼ਰਾਬੀ ਸੀ। ਲੜਕੇ ਦੇ ਪਿਤਾ ਨੂੰ ਛਤਰਪਤੀ ਸੰਭਾਜੀਨਗਰ ਤੋਂ ਹਿਰਾਸਤ ਵਿੱਚ ਲਿਆ ਹੈ ਅਤੇ ਉਸ ਨੂੰ ਪੁਣੇ ਲਿਆਂਦਾ ਗਿਆ ਹੈ। 



Scroll to Top