ਮੋਦੀ ਕਾਲਜ ਦੇ ਵਿਦਿਆਰਥੀਆਂ ਨੇ ਦੇਹਰਾਦੂਨ ਵਿਖੇ ਪ੍ਰੀਮੀਅਰ ਲਾਈਫ ਸਟਾਈਲ ਫੈਸ਼ਨ ਈਵੈਂਟ ਵਿੱਚ ਲਿਆ ਹਿੱਸਾ

ਦੁਆਰਾ: Punjab Bani ਪ੍ਰਕਾਸ਼ਿਤ :Tuesday, 21 May, 2024, 03:17 PM

ਮੋਦੀ ਕਾਲਜ ਦੇ ਵਿਦਿਆਰਥੀਆਂ ਨੇ ਦੇਹਰਾਦੂਨ ਵਿਖੇ ਪ੍ਰੀਮੀਅਰ ਲਾਈਫ ਸਟਾਈਲ ਫੈਸ਼ਨ ਈਵੈਂਟ ਵਿੱਚ ਲਿਆ ਹਿੱਸਾ
ਪਟਿਆਲਾ: 21 ਮਈ, 2024
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਫੈਸ਼ਨ ਤਕਨਾਲੋਜੀ ਵਿਭਾਗ ਦੇ 13 ਵਿਦਿਆਰਥੀਆਂ ਨੇ ਫੈਸ਼ਨ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਵੀਨੂ ਜੈਨ ਅਤੇ ਫਲਾਇੰਗ ਅਫ਼ਸਰ ਡਾ. ਸੁਮੀਤ ਕੁਮਾਰ, ਐਸੋਸੀਏਟ ਪ੍ਰੋਫੈਸਰ ਅਤੇ ਇੰਚਾਰਜ ਏਅਰ ਵਿੰਗ, ਮੋਦੀ ਕਾਲਜ ਦੀ ਅਗਵਾਈ ਹੇਠ ਪ੍ਰਸਿੱਧ ਫੈਸ਼ਨ ਡਿਜ਼ਾਈਨਰ ਵਿਪਿਨ ਵੱਲੋਂ ਆਯੋਜਿਤ ਕੀਤੇ ਸ਼ੋਅ ਵਿੱਚ ਬੈਕ ਸਟੇਜ ਪਾਰਟਨਰ ਵਜੋਂ ਭਾਗ ਲਿਆ।
ਕਾਲਜ ਦੇ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਭਰਦੇ ਡਿਜ਼ਾਈਨਰਾਂ ਨੂੰ ਆਪਣੀ ਪ੍ਰਤਿਭਾ ਅਤੇ ਰਚਨਾਤਮਕ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਅਜਿਹੇ ਪਲੇਟਫਾਰਮ ਉਪਲਬਧ ਕਰਵਾਉਣੇ ਜ਼ਰੂਰੀ ਹਨ।
ਡਾ. ਵੀਨੂ ਜੈਨ ਨੇ ਦੱਸਿਆ ਕਿ ਇਸ ਖਾਸ ਪ੍ਰੋਗਰਾਮ ਵਿੱਚ ਭਾਗ ਲੈ ਕੇ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਫੈਸ਼ਨ ਸ਼ੋਅ ਨੂੰ ਆਯੋਜਿਤ ਕਰਨ ਦੇ ਢੰਗ-ਤਰੀਕੇ ਤੇ ਇਸਦਾ ਪ੍ਰਬੰਧਨ ਸਿੱਖਣ ਦਾ ਮੌਕਾ ਮਿਲਿਆ। ਵਿਦਿਆਰਥੀਆਂ ਨੇ ਦੱਸਿਆ ਕਿ ਉਹਨਾਂ ਨੇ ਈਵੈਂਟ ਵਿੱਚ ਕਈ ਨਾਮੀ ਫੈਸ਼ਨ ਡਿਜ਼ਾਈਨਰਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੇ ਡਿਜ਼ਾਈਨਰ ਵਸਤਰਾਂ ਨੂੰ ਮੁੜ ਵਿਵਸਥਿਤ ਕਰਨ ਅਤੇ ਦਰਸ਼ਕਾਂ ਅੱਗੇ ਪ੍ਰਦਰਸ਼ਿਤ ਕਰਨ ਵਿੱਚ ਮਦਦ ਕੀਤੀ ।ਇਸ ਸਮਾਗਮ ਦੇ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ।