ਸਾਨੂੰ ਅੱਗੇ ਵਧਣ ਲਈ ਕਈ ਬਦਲਾਅ ਕਰਨੇ ਪੈਣਗੇ : ਮੋਦੀ
ਦੁਆਰਾ: Punjab Bani ਪ੍ਰਕਾਸ਼ਿਤ :Monday, 03 June, 2024, 03:18 PM

ਸਾਨੂੰ ਅੱਗੇ ਵਧਣ ਲਈ ਕਈ ਬਦਲਾਅ ਕਰਨੇ ਪੈਣਗੇ : ਮੋਦੀ
ਨਵੀਂ ਦਿੱਲੀ, 3 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨੂੰ ‘ਪੁਰਾਣੀ ਸੋਚ ਅਤੇ ਵਿਸ਼ਵਾਸਾਂ ਦਾ ਪੁਨਰ-ਮੁਲਾਂਕਣ’ ਕਰਨ ਅਤੇ ਸਮਾਜ ਨੂੰ ਪੇਸ਼ੇਵਰ ਨਿਰਾਸ਼ਾਵਾਦੀਆਂ ਦੇ ਦਬਾਅ ਤੋਂ ਮੁਕਤ ਕਰਨ ਦਾ ਸੱਦਾ ਦਿੱਤਾ ਹੈ ਅਤੇ ਜ਼ੋਰ ਦੇ ਕੇ ਕਿਹਾ ਹੈ ਕਿ ਭਾਰਤ ਦੀ ਅਜ਼ਾਦੀ ਦੀ ਸ਼ਤਾਬਦੀ ਵਰ੍ਹੇ ਦੇ 25 ਸਾਲਾਂ ਵਿੱਚ ‘ਵਿਕਸਤ ਭਾਰਤ” ਦੀ ਨੀਂਹ ਨਿਸਚਿਤ ਤੌਰ ’ਤੇ ਰੱਖੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 21ਵੀਂ ਸਦੀ ਦੀ ਦੁਨੀਆ ਭਾਰਤ ਵੱਲ ਬਹੁਤ ਸਾਰੀਆਂ ਉਮੀਦਾਂ ਨਾਲ ਦੇਖ ਰਹੀ ਹੈ ਅਤੇ ਸਾਨੂੰ ਅੱਗੇ ਵਧਣ ਲਈ ਕਈ ਬਦਲਾਅ ਕਰਨੇ ਪੈਣਗੇ।
