ਮੋਦੀ ਵੱਲੋ ਮਨੋਵਿਗਿਆਨਕ ਖੇਡ ਖੇਡੀ ਜਾ ਰਹੀ ਹੈ : ਰਾਹੁਲ ਗਾਂਧੀ
ਦੁਆਰਾ: Punjab Bani ਪ੍ਰਕਾਸ਼ਿਤ :Sunday, 02 June, 2024, 07:13 PM

ਮੋਦੀ ਵੱਲੋ ਮਨੋਵਿਗਿਆਨਕ ਖੇਡ ਖੇਡੀ ਜਾ ਰਹੀ ਹੈ : ਰਾਹੁਲ ਗਾਂਧੀ
ਨਵੀਂ ਦਿੱਲੀ, 2 ਜੂਨ
ਕਾਂਗਰਸ ਨੇ ਐਗਜ਼ਿਟ ਪੋਲ ਨੂੰ ਅੱਜ ਫਰਜ਼ੀ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਚੋਣਾਂ ਵਿੱਚ ਧਾਂਦਲੀ ਨੂੰ ਸਹੀ ਠਹਿਰਾਉਣ ਵਾਸਤੇ ‘ਜਾਣਬੁੱਝ ਕਿ ਕੀਤੀ ਗਈ ਕੋਸ਼ਿ਼ਸ਼’ ਅਤੇ ‘ਇੰਡੀਆ’ ਗੱਠਜੋੜ ਦੇ ਕਾਰਕੁਨਾਂ ਦਾ ਮਨੋਬਲ ਘੱਟ ਕਰਨ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਡੇ ਜਾ ਰਹੇ ‘ਮਨੋਵਿਗਿਆਨਕ ਖੇਡ’ ਦਾ ਹਿੱਸਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਐਗਜ਼ਿਟ ਪੋਲ ਨੂੰ ‘ਮੋਦੀ ਮੀਡੀਆ ਪੋਲ’ ਦੱਸਿਆ।
