ਯਮੁਨਾ ਨਦੀ ਵਿੱਚ ਡੁੱਬਣ ਕਾਰਨ ਚੰਡੀਗੜ੍ਹ-ਡੇਰਾਬਸੀ ਦੇ ਤਿੰਨ ਨੌਜਵਾਨਾਂ ਦੀ ਮੌਤ
ਦੁਆਰਾ: Punjab Bani ਪ੍ਰਕਾਸ਼ਿਤ :Sunday, 02 June, 2024, 07:24 PM
ਯਮੁਨਾ ਨਦੀ ਵਿੱਚ ਡੁੱਬਣ ਕਾਰਨ ਚੰਡੀਗੜ੍ਹ-ਡੇਰਾਬਸੀ ਦੇ ਤਿੰਨ ਨੌਜਵਾਨਾਂ ਦੀ ਮੌਤ
ਚੰਡੀਗੜ੍ਹ : ਡੇਰਾਬੱਸੀ ਅਤੇ ਚੰਡੀਗੜ੍ਹ ਦੇ ਤਿੰਨ ਨੌਜਵਾਨਾਂ ਦੀ ਗੁਰਦੁਆਰਾ ਪਾਉਂਟਾ ਸਾਹਿਬ ਨੇੜੇ ਯਮੁਨਾ ਨਦੀ ’ਚ ਇਸ਼ਨਾਨ ਕਰਨ ਦੌਰਾਨ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਧੀਰੇਂਦਰ ਸਿੰਘ ਸੈਣੀ ਉਰਫ਼ ਪਿ੍ਰੰਸ (22) ਪੁੱਤਰ ਸ਼ਾਮ ਸਿੰਘ ਸੈਣੀ ਵਾਸੀ ਮਕਾਨ ਨੰਬਰ 1013, ਜੀਬੀਪੀ ਰੋਜ਼ਵੁੱਡ ਵਨ ਡੇਰਾਬੱਸੀ, ਰਾਘਵ ਮਿਸ਼ਰਾ (21) ਪੁੱਤਰ ਨੰਨੇ ਲਾਲ ਮਿਸ਼ਰਾ ਵਾਸੀ ਮਕਾਨ ਨੰਬਰ 1647, ਰੋਜ਼ਵੁੱਡ ਕਾਲੋਨੀ-2, ਬਰਵਾਲਾ ਰੋਡ ਡੇਰਾਬੱਸੀ ਅਤੇ ਅਭਿਸ਼ੇਕ ਆਜ਼ਾਦ (21) ਪੁੱਤਰ ਰਮੇਸ਼ ਕੁਮਾਰ ਵਾਸੀ ਮਕਾਨ ਨੰਬਰ 2918/1, ਸੈਕਟਰ 9 ਡੀ ਚੰਡੀਗੜ੍ਹ ਵਜੋਂ ਹੋਈ ਹੈ।