ਸਿੱਕਮ ਵਿੱਚ ਕ੍ਰਾਂਤੀਕਾਰੀ ਮੋਰਚਾ (ਐੱਸਕੇਐੱਮ) ਅੱਜ ਲਗਾਤਾਰ ਦੂਜੀ ਵਾਰ ਬਣਾਈ ਜਿੱਤ
ਦੁਆਰਾ: Punjab Bani ਪ੍ਰਕਾਸ਼ਿਤ :Sunday, 02 June, 2024, 07:10 PM

ਸਿੱਕਮ ਵਿੱਚ ਕ੍ਰਾਂਤੀਕਾਰੀ ਮੋਰਚਾ (ਐੱਸਕੇਐੱਮ) ਅੱਜ ਲਗਾਤਾਰ ਦੂਜੀ ਵਾਰ ਬਣਾਈ ਜਿੱਤ
ਦਿਲੀ : ਸਿੱਕਮ ਕ੍ਰਾਂਤੀਕਾਰੀ ਮੋਰਚਾ (ਐੱਸਕੇਐੱਮ) ਅੱਜ ਲਗਾਤਾਰ ਦੂਜੀ ਵਾਰ ਸਿੱਕਮ ਵਿੱਚ ਸੱਤਾ ’ਚ ਪਰਤੀ ਅਤੇ ਉਸ ਨੇ 32 ਮੈਂਬਰੀ ਵਿਧਾਨ ਸਭਾ ਵਿੱਚ 31 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਦੀ ਅਗਵਾਈ ਵਾਲੇ ਐੱਸਕੇਐੱਮ ਨੇ 31 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਤਮਾਂਗ ਨੇ ਰਹੇਨੋਕ ਸੀਟ ’ਤੇ 7000 ਤੋਂ ਜ਼ਿਆਦਾ ਵੋਟਾਂ ਨਾਲ ਜਿੱਤ ਹਾਸਲ ਕੀਤੀ।
