ਭਾਜਪਾ ਨੇ 46 ਸੀਟਾਂ ਜਿੱਤ ਲਗਾਤਾਰ ਤੀਸਰੀ ਵਾਰ ਅਰੁਣਾਚਲ ਪ੍ਰਦੇਸ ਵਿੱਚ ਕੀਤੀ ਜਿੱਤ ਹਾਸਲ
ਦੁਆਰਾ: Punjab Bani ਪ੍ਰਕਾਸ਼ਿਤ :Sunday, 02 June, 2024, 07:07 PM

ਭਾਜਪਾ ਨੇ 46 ਸੀਟਾਂ ਜਿੱਤ ਲਗਾਤਾਰ ਤੀਸਰੀ ਵਾਰ ਅਰੁਣਾਚਲ ਪ੍ਰਦੇਸ ਵਿੱਚ ਕੀਤੀ ਜਿੱਤ ਹਾਸਲ
ਦਿਲੀ, 2 ਜੂਨ
ਭਾਰਤੀ ਜਨਤਾ ਪਾਰਟੀ ਅੱਜ 60 ਮੈਂਬਰੀ ਵਿਧਾਨ ਸਭਾ ’ਚ 46 ਸੀਟਾਂ ਜਿੱਤ ਕੇ ਲਗਾਤਾਰ ਤੀਜੀ ਵਾਰ ਅਰੁਣਾਚਲ ਪ੍ਰਦੇਸ਼ ਦੀ ਸੱਤਾ ਵਿੱਚ ਪਰਤੀ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਰੁਣਾਚਲ ਪ੍ਰਦੇਸ਼ ਵਿੱਚ 50 ਵਿਧਾਨ ਸਭਾ ਸੀਟਾਂ ਲਈ ਅੱਜ ਸਵੇਰੇ 6 ਵਜੇ ਸਖ਼ਤ ਸੁਰੱਖਿਅਤ ਵਿਚਾਲੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਭਾਜਪਾ ਨੇ 60 ਮੈਂਬਰੀ ਵਿਧਾਨ ਸਭਾ ’ਚੋਂ 10 ਸੀਟਾਂ ਪਹਿਲਾਂ ਹੀ ਨਿਰਵਿਰੋਧ ਜਿੱਤ ਲਈਆਂ ਹਨ। ਅਰੁਣਾਚਲ ਪ੍ਰਦੇਸ਼ ਵਿੱਚ ਚੋਣਾਂ ਦੇ ਪਹਿਲੇ ਗੇੜ ’ਚ 19 ਅਪਰੈਲ ਨੂੰ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਲਈ ਇਕੋ ਨਾਲ ਮਤਦਾਨ ਹੋਇਆ ਸੀ। ਭਾਜਪਾ ਨੇ ਬਾਕੀ ਰਹਿੰਦੀਆਂ 50 ਵਿੱਚੋਂ 36 ਸੀਟਾਂ ਜਿੱਤ ਲਈਆਂ ਹਨ। ਮੁੱਖ ਮੰਤਰੀ ਪੇਮਾ ਖਾਂਡੂ ਨਿਰਵਿਰੋਧ ਜਿੱਤਣ ਵਾਲੇ 10 ਉਮੀਦਵਾਰਾਂ ’ਚੋਂ ਇਕ ਹਨ।
