ਲੋਕਾਂ ਨੇ ਕੀਤਾ ਵੋਟਾਂ ਦਾ ਬਾਈਕਾਟ, ਕੰਮ ਰੁਕਵਾਇਆ
ਦੁਆਰਾ: Punjab Bani ਪ੍ਰਕਾਸ਼ਿਤ :Saturday, 01 June, 2024, 09:04 PM

ਲੋਕਾਂ ਨੇ ਕੀਤਾ ਵੋਟਾਂ ਦਾ ਬਾਈਕਾਟ, ਕੰਮ ਰੁਕਵਾਇਆ
ਰਮਦਾਸ, 1 ਜੂਨ
ਬੀਤੀ ਰਾਤ ਸਰਹੱਦੀ ਪਿੰਡ ਲੱਖੂਵਾਲ ਵਿਚ ਕੁਝ ਅਣਪਛਾਤਿਆਂ ਵੱਲੋਂ ਗੋਲੀਆਂ ਮਾਰਕੇ ਨੌਜਵਾਨ ਦਾ ਕਤਲ ਕਰਨ ਅਤੇ ਚਾਰ ਨੂੰ ਜ਼ਖ਼ਮੀ ਕਰਨ ਦੇ ਰੋਸ ਵਜੋਂ ਅੱਜ ਲੋਕਾਂ ਨੇ ਪਿੰਡ ਦੇ ਸਾਰੇ ਪੋਲਿੰਗ ਬੂਥਾਂ ਨੂੰ ਬੰਦ ਕਰ ਦਿੱਤਾ ਅਤੇ ਕੋਈ ਵੋਟ ਨਹੀਂ ਪੈਣ ਦਿੱਤੀ। ਅੱਜ ਸਵੇਰੇ ਕੁਝ ਲੋਕਾਂ ਵਲੋਂ ਵੋਟਾਂ ਨਾ ਪਾਉਣ ਦਾ ਸੱਦਾ ਦਿੱਤਾ ਸੀ ਅਤੇ ਜਿਉਂ ਹੀ ਸਟਾਫ ਨੇ ਬੂਥਾਂ ਉਪਰ ਕੰਮ ਸ਼ੁਰੂ ਕੀਤਾ ਤਾਂ ਲੋਕਾਂ ਨੇ ਆ ਕੇ ਰੋਕ ਦਿੱਤਾ।
