ਲੋਕ ਸਭਾ ਚੋਣਾਂ : ਪੰਜਾਬ ਭਰ ਵਿੱਚ 60.50 ਫੀਸਦੀ ਹੋਈ ਵੋਟਿੰਗ

ਦੁਆਰਾ: Punjab Bani ਪ੍ਰਕਾਸ਼ਿਤ :Saturday, 01 June, 2024, 08:48 PM

ਲੋਕ ਸਭਾ ਚੋਣਾਂ : ਪੰਜਾਬ ਭਰ ਵਿੱਚ 60.50 ਫੀਸਦੀ ਹੋਈ ਵੋਟਿੰਗ
ਚੰਡੀਗੜ੍ਹ, 1 ਜੂਨ
ਪੰਜਾਬ ਪਰ ਵਿਚ ਵੋਟਾਂ ਪੈਣ ਦਾ ਕੰਮ ਸਵੇਰੇ ਸੱਤ ਵਜੇ ਤੋ ਸ਼ੁਰੂ ਹੋ ਕੇ ਸ਼ਾਮ ਨੂੰ ਛੇ ਵਜੇ ਤੱਕ ਚਲਿਆ, ਜਿਸ ਵਿੱਚ ਲੋਕਾਂ ਨੇ ਹੰਮਹੰਮਾ ਕੇ ਵੋਟਿੰਗ ਕੀਤੀ।ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ਤੇ 60.50 ਫੀਸਦ ਵੋਟਿੰਗ ਹੋਈ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਸੂਬੇ ਵਿੱਚ ਲੋਕ ਸਭਾ ਚੋਣਾਂ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਪੰਜਾਬ ਪੁਲੀਸ ਤੇ ਕੇਂਦਰੀ ਸੁਰੱਖਿਆ ਬਲਾਂ ਦੇ 70000 ਜਵਾਨ ਤਾਇਨਾਤ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਦੀਆਂ 13 ਲੋਕ ਸਭਾ ਸੀਟਾਂ ਲਈ 328 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਸ ਵਿੱਚੋਂ 302 ਮਰਦ ਉਮੀਦਵਾਰ ਅਤੇ 26 ਔਰਤਾਂ ਹਨ। ਬਠਿੰਡਾ ਜਿਲੇ ਵਿੱਚ ਸਭ ਤੋ ਵੱਧ ਵੋਟਾਂ ਪੲੀਆਂ ਹਨ। ਇਸੇ ਤਰ੍ਹਾਂ ਹੋਰ ਪਾਸੇ ਵੀ ਵੋਟਿਗ ਹੋਈ ਹੈ।