ਥਾਣਾ ਕੋਤਵਾਲੀ ਪੁਲਿਸ ਨੇ ਕੀਤਾ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Wednesday, 05 June, 2024, 06:18 PM

ਥਾਣਾ ਕੋਤਵਾਲੀ ਪੁਲਿਸ ਨੇ ਕੀਤਾ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ
ਪਟਿਆਲਾ , 5 ਜੂਨ () – ਥਾਣਾ ਕੋਤਵਾਲੀ ਪਟਿਆਲਾ ਦੀ ਪੁਲਿਸ ਨੇ ਦੋ ਵਿਅਕਤੀਆਂ ਵਿਰੁੱਧ ਧਾਰਾ 324, 34 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਅਰੁਣ ਪੁੱਤਰ ਪਰਮੇਸ਼ਵਰ ਰਿਸ਼ੀਦੇਵ ਵਾਸੀ ਲੱਕੜ ਮੰਡੀ ਬੀਰ ਸਿੰਘ ਧੀਰ ਸਿੰਘ ਕਲੋਨੀ ਪਟਿਆਲਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜਦੋਂ ਉਹ ਆਪਣੇ ਸਾਲੇ ਰਿਤਕ ਨਾਲ ਖੰਨਾ ਬਾਬੂ ਦੇ ਆਰੇ ਲੱਕੜ ਮੰਡੀ ਪਟਿਆਲਾ ਦੇ ਕੋਲ ਮੌਜੂਦ ਸੀ ਤਾਂ ਮਾਮੂਲੀ ਜੀ ਤਕਰਾਰ ਨੂੰ ਲੈ ਕੇ ਅਨੁਜ ਪੁੱਤਰ ਰਾਜੇਸ਼, ਮੋਹਿਤ ਮਹਿੰਦਰ ਬੇਚੂ ਮੜੇਈ ਵਾਸੀਆਂ ਬੀਰ ਸਿੰਘ ਧੀਰ ਸਿੰਘ ਕਲੋਨੀ ਪਟਿਆਲਾ ਨੇ ਉਸਦੀ ਅਤੇ ਉਸਦੇ ਸਾਲੇ ਦੀ ਕੁੱਟਮਾਰ ਕੀਤੀ। ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।