ਸਿਵਲ ਲਾਈਨ ਪਟਿਆਲਾ ਪੁਲਸ ਨੇ ਕੀਤਾ ਡਾਕਟਰ ਰੋਹਿਤ ਗਰਗ, ਸਟਾਫ ਅਤੇ ਮੈਨੇਜਮੈਂਟ ਪ੍ਰਾਈਮ ਹਸਪਤਾਲ ਪਟਿਆਲਾ ਵਿਰੁੱਧ ਕੇਸ ਦਰਜ

ਸਿਵਲ ਲਾਈਨ ਪਟਿਆਲਾ ਪੁਲਸ ਨੇ ਕੀਤਾ ਡਾਕਟਰ ਰੋਹਿਤ ਗਰਗ, ਸਟਾਫ ਅਤੇ ਮੈਨੇਜਮੈਂਟ ਪ੍ਰਾਈਮ ਹਸਪਤਾਲ ਪਟਿਆਲਾ ਵਿਰੁੱਧ ਕੇਸ ਦਰਜ
ਪਟਿਆਲਾ, 5 ਜੂਨ () – ਥਾਣਾ ਸਿਵਲ ਲਾਈਨ ਪਟਿਆਲਾ ਦੀ ਪੁਲਿਸ ਨੇ ਡਾਕਟਰ ਰੋਹਿਤ ਗਰਗ, ਸਟਾਫ ਅਤੇ ਮੈਨੇਜਮੈਂਟ ਪ੍ਰਾਈਮ ਹਸਪਤਾਲ ਪਟਿਆਲਾ ਵਿਰੁੱਧ
ਸ਼ਿਕਾਇਤਕਰਤਾ ਕੁਲਵੰਤ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਪਿੰਡ ਡਸਕਾ ਥਾਣਾ ਲਹਿਰਾ ਜਿਲਾ ਸੰਗਰੂਰ ਦੀ ਸ਼ਿਕਾਇਤ ਦੇ ਆਧਾਰ ‘ਤੇ ਧਾਰਾ 304-ਏ ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਪੁੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸ਼ਿਕਾਇਤਕਰਤਾ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਜਸਵੀਰ ਕੌਰ ਦੀ ਸਰੀਰ ਫੁੱਲਣ ਦੀ ਸਮੱਸਿਆ ਨੂੰ ਲੈ ਕੇ 21 ਮਈ 2024 ਨੂੰ ਪਟਿਆਲਾ ਦੇ ਬਡੂੰਗਰ ਵਿਖੇ ਬਣੇ ਪ੍ਰਾਈਮ ਹਸਪਤਾਲ ਸੀ ਜਿੱਥੇ ਡਾਕਟਰ ਰੋਹਿਤ ਗਰਗ ਨੇ 22 ਮਈ 2024 ਨੂੰ ਉਸਦੀ ਪਤਨੀ ਜਸਵੀਰ ਕੌਰ ਦਾ ਆਪਰੇਸ਼ਨ ਤਕਰੀਬਨ 1 ਵਜੇ ਤੋਂ ਲੈ ਕੇ 6 ਵਜੇ ਤੱਕ ਕੀਤਾ ਅਤੇ ਉੁਸਦੀ ਪਤਨੀ ਦਾ ਦਰਦ ਫਿਰ ਵੀ ਬੰਦ ਨਹੀਂ ਹੋਇਆ ਤਾਂ ਡਾਕਟਰ 23 ਮਈ 2024 ਨੂੰ ਸ਼ਾਮ 7 ਵਜੇ ਉਸਦੀ ਪਤਨੀ ਦੀ ਇੰਡੋਸਕੋਪੀ ਕਰਨ ਲਈ ਆਪਰੇਸ਼ਨ ਥੀਏਟਰ ਵਿੱਚ ਲੈ ਗਏ ਅਤੇ 11 ਵਜੇ ਡਾਕਟਰ ਰੋਹਿਤ ਗਰਗ ਬਾਹਰ ਆਏ ਅਤੇ ਕਹਿਣ ਲੱਗੇ ਕਿ ਕੱਲ ਆਪਰੇਸ਼ਨ ਸਹੀ ਨਹੀਂ ਹੋਇਆ ਜੋ ਅੱਜ ਦੁਬਾਰਾ ਆਪਰੇਸ਼ਨ ਕਰਨਾ ਪਿਆ ਹੈ, ਜਿਸ ‘ਤੇ ਸ਼ਿਕਾਇਤਕਰਤਾ ਕੁਲਵੰਤ ਸਿੰਘ ਨੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਉਸ ਦੀ ਪਤਨੀ ਵੈਂਟੀਲੇਟਰ ‘ਤੇ ਨਹੀਂ ਸੀ। ਸ਼ਿਕਾਇਤ ਕਰਤਾ ਕੁਲਵੰਤ ਸਿੰਘ ਨੇ ਦੱਸਿਆ ਕਿ 3 ਜੂਨ 2024 ਨੂੰ ਡਾਕਟਰ ਰੋਹਿਤ ਗਰਗ ਵਲੋਂ ਉੁਸ ਨੂੰ ਆਖਿਆ ਗਿਆ ਕਿ ਉਸਦੀ ਪਤਨੀ ਸੀਰੀਅਸ ਹੈ ਅਤੇ ਉਸਨੂੰ ਮਨੀਪਾਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ। ਸ਼ਿਕਾਇਤ ਕਰਤਾ ਕੁਲਵੰਤ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਦੀ ਮਨੀ ਹਪਤਾਲ ਪੁੱਜ ਕੇ ਮੌਤ ਹੋ ਗਈ।
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਪਰੋਕਤ ਵਿਅਕਤੀਆਂ ਵੱਲੋਂ ਉਸ ਦੀ ਪਤਨੀ ਦਾ ਸਹੀ ਢੰਗ ਨਾਲ ਇਲਾਜ ਨਾ ਕਰਨ ਕਰਕੇ ਮੌਤ ਹੋਈ ਹੈ। ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
