ਥਾਣਾ ਕੋਤਵਾਲੀ ਪੁਲਿਸ ਨੇ ਕੀਤਾ ਅਣਪਛਾਤੇ ਕਰਿੰਦਿਆਂ ਵਿਰੁੱਧ ਕੇਸ ਦਰਜ
ਦੁਆਰਾ: Punjab Bani ਪ੍ਰਕਾਸ਼ਿਤ :Wednesday, 05 June, 2024, 06:17 PM

ਥਾਣਾ ਕੋਤਵਾਲੀ ਪੁਲਿਸ ਨੇ ਕੀਤਾ ਅਣਪਛਾਤੇ ਕਰਿੰਦਿਆਂ ਵਿਰੁੱਧ ਕੇਸ ਦਰਜ
ਪਟਿਆਲਾ, 5 ਜੂਨ () – ਥਾਣਾ ਕੋਤਵਾਲੀ ਪਟਿਆਲਾ ਦੀ ਪੁਲਿਸ ਨੇ ਅਣਪਛਾਤੇ ਕਰਿੰਦਿਆਂ ਵਿਰੁੱਧ 188 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਮੁਤਾਬਿਕ ਏ. ਐਸ. ਆਈ. ਪ੍ਰਤਾਪ ਸਿੰਘ ਜੋ ਕਿ ਗੈਰ- ਸਮਾਜਿਕ ਅਨਸਰਾਂ ਦੀ ਭਾਲ ਵਿੱਚ ਅਨਾਰਦਾਨਾ ਚੌਂਕ ਪਟਿਆਲਾ ਕੋਲ ਮੌਜੂਦ ਸੀ ਨੂੰ ਸੂਚਨਾ ਮਿਲੀ ਕਿ ਲਿਬਰਟੀ ਚੌਂਕ ਪਟਿਆਲਾ ਤੇ ਸਨੋਰੀ ਅੱਡਾ ਪਟਿਆਲਾ ਦੇ ਕੋਲ ਸ਼ਰਾਬ ਦੇ ਠੇਕਿਆਂ ਦੇ ਕਰਿੰਦੇ ਸ਼ਟਰ ਬੰਦ ਕਰਕੇ ਸ਼ਰਾਬ ਵੇਚ ਰਹੇ ਹਨ, ਜਿਸ ‘ਤੇ ਜਿਲਾ ਮੈਜਿਸਟਰੇਟ ਪਟਿਆਲਾ ਵੱਲੋਂ ਲੋਕ ਸਭਾ ਚੋਣਾਂ 2024 ਦੀਆਂ ਵੋਟਾਂ ਦੀ ਗਿਣਤੀ ਹੋਣ ਕਰਕੇ ਬੰਦ ਕਰਨ ਦਾ ਹੁਕਮ ਹੋਇਆ ਹੈ। ਪੁਲਿਸ ਨੇ ਅਣਪਛਾਤੇ ਕਰਿੰਦਿਆਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
