ਕਾਂਗਰਸ ਦੇ ਡਾ ਧਰਮਵੀਰ ਗਾਂਧੀ ਤੇ ਫਤਿਹਗੜ੍ਹ ਸਾਹਿਬ ਤੋ ਡਾਂ ਅਮਰ ਸਿੰਘ ਰਹੇ ਜੇਤੂ

ਦੁਆਰਾ: Punjab Bani ਪ੍ਰਕਾਸ਼ਿਤ :Tuesday, 04 June, 2024, 04:55 PM

ਕਾਂਗਰਸ ਦੇ ਡਾ ਧਰਮਵੀਰ ਗਾਂਧੀ ਤੇ ਫਤਿਹਗੜ੍ਹ ਸਾਹਿਬ ਤੋ ਡਾਂ ਅਮਰ ਸਿੰਘ ਰਹੇ ਜੇਤੂ
ਚਡੀਗੜ : ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਪਟਿਆਲਾ ਸੰਸਦੀ ਸੀਟ ਤੋਂ 304672 ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ ਹੈ, ਹਾਲਾਂਕਿ ਅਜੇ ਤੱਕ ਇਸ ਦਾ ਅਧਿਕਾਰਤ ਐਲਾਨ ਨਹੀਂ ਹੋਇਆ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾਇਆ ਹੈ। ਆਮ ਆਦਮੀ ਪਾਰਟੀ ਦੇ ਡਾ: ਬਲਬੀਰ ਸਿੰਘ ਨੂੰ 289274 ਵੋਟਾਂ ਮਿਲੀਆਂ ਹਨ। ਭਾਜਪਾ ਉਮੀਦਵਾਰ ਪ੍ਰਨੀਤ ਕੌਰ ਤੀਜੇ ਨੰਬਰ ‘ਤੇ ਰਹੀ, ਉਨ੍ਹਾਂ ਨੂੰ 287377 ਵੋਟਾਂ ਮਿਲੀਆਂ।
ਇਸੇ ਤਰ੍ਹਾਂ ਪੰਜਾਬ ਦੀ ਫਤਿਹਗੜ੍ਹ ਸਾਹਿਬ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਅਮਰ ਸਿੰਘ  ਜਿੱਤ ਗਏ ਹਨ ਉਨ੍ਹਾਂ ‘ਆਪ’ ਦੇ ਗੁਰਪ੍ਰੀਤ ਸਿੰਘ ਜੀਪੀ ਨੂੰ 34,202 ਵੋਟਾਂ ਦੇ ਫਰਕ ਨਾਲ ਹਰਾਇਆ।