ਲੋਕ ਸਭਾ ਚੋਣਾਂ ਦੀ ਸੰਗਰੂਰ ਸੀਟ ਤੋ ਮੀਤ ਹੇਅਰ ਵੱਡੇ ਮਾਰਜਨ ਨਾਲ ਜਿੱਤੀ
ਦੁਆਰਾ: Punjab Bani ਪ੍ਰਕਾਸ਼ਿਤ :Tuesday, 04 June, 2024, 03:27 PM

ਲੋਕ ਸਭਾ ਚੋਣਾਂ ਦੀ ਸੰਗਰੂਰ ਸੀਟ ਤੋ ਮੀਤ ਹੇਅਰ ਵੱਡੇ ਮਾਰਜਨ ਨਾਲ ਜਿੱਤੀ
ਚੰਡੀਗੜ੍ਹ, 4 ਜੂਨ
ਚੋਣ ਕਮਿਸ਼ਨ ਅਨੁਸਾਰ ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੇ ਮੁਕਾਬਲੇ ਅੱਗੇ ਚੱਲ ਰਹੇ ਹਨ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਹੇਅਰ ਮੌਜੂਦਾ ਐਮਪੀ ਮਾਨ ਦੇ ਮੁਕਾਬਲੇ 1,48,772 ਵੋਟਾਂ ਦੇ ਫਰਕ ਨਾਲ ਅੱਗੇ ਰਹਿੰਦੇ ਹੋਏ ਜਿੱਤ ਪ੍ਰਾਪਤ ਕੀਤੀ ਹੈ, ਜਿਸ ਕਾਰਨ ਉਨ੍ਹਾਂ ਦੇ ਸਮਰਥਕਾਂ ਵਿੱਚ ਵੱਡੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
