ਖਡੂਰ ਸਾਹਿਬ ਤੋ਼ ਅੰਮ੍ਰਿਤਪਾਲ ਸਿੰਘ ਵੱਡੇ ਮਾਰਜਨ ਨਾਲ ਅੱਗੇ
ਦੁਆਰਾ: Punjab Bani ਪ੍ਰਕਾਸ਼ਿਤ :Tuesday, 04 June, 2024, 02:33 PM

ਖਡੂਰ ਸਾਹਿਬ ਤੋ਼ ਅੰਮ੍ਰਿਤਪਾਲ ਸਿੰਘ ਵੱਡੇ ਮਾਰਜਨ ਨਾਲ ਅੱਗੇ
ਚੰਡੀਗੜ੍ਹ- ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਕਾਂਗਰਸ ਬਾਕੀ ਪਾਰਟੀਆਂ ਨੂੰ ਤੇਜ਼ੀ ਨਾਲ ਪਛਾੜਦੀ ਨਜ਼ਰ ਆ ਰਹੀ ਹੈ। ਚਹੁੰ-ਕੋਣੀ ਪੰਜਾਬ ਦੇ ਮੁਕਾਬਲੇ ‘ਚ ਕਾਂਗਰਸ 6 ਸੀਟਾਂ ‘ਤੇ ਅਤੇ ‘ਆਪ’ 2 ਸੀਟਾਂ ‘ਤੇ ਅੱਗੇ ਚੱਲ ਰਹੀ ਹੈ ਪਰ ਦਿਲਚਸਪ ਚੋਣ ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਹੈ। ਸਰਕਾਰ ਅਤੇ ਪੁਲਿਸ ਨੂੰ ਪਰੇਸ਼ਾਨ ਕਰਨ ਵਾਲੇ ਖਾਲਿਸਤਾਨ ਸਮਰਥਕ ਅਤੇ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਹਲਕੇ ਤੋਂ ਵੋਟਾਂ ਦੇ ਵੱਡੇ ਫਰਕ ਨਾਲ ਅੱਗੇ ਚੱਲ ਰਹੇ ਹਨ। ਇਸ ਸਮੇਂ ਉਹ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।
