ਦੋ ਰੇਲਗੱਡੀਆਂ ਆਪਸ ਵਿੱਚ ਟਕਰਾਉਣ ਕਾਰਨ ਹੋਇਆ ਹਾਦਸਾ

ਦੋ ਰੇਲਗੱਡੀਆਂ ਆਪਸ ਵਿੱਚ ਟਕਰਾਉਣ ਕਾਰਨ ਹੋਇਆ ਹਾਦਸਾ
ਸਰਹਿੰਦ, 2 ਜੂਨ
ਸਰਹਿੰਦ ਨੇੜੇ ਅੱਜ ਤੜਕੇ ਵਾਪਰੇ ਰੇਲ ਹਾਦਸੇ ’ਚ ਦੋ ਰੇਲਗੱਡੀਆਂ ਦੇ ਡਰਾਈਵਰ ਜ਼ਖ਼ਮੀ ਹੋ ਗਏ, ਪਰ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਹਾਦਸੇ ’ਚ ਤਿੰਨ ਰੇਲਗੱਡੀਆਂ ਨੁਕਸਾਨੀਆਂ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੜਕੇ ਸਵਾ ਤਿੰਨ ਵਜੇ ਦੇ ਕਰੀਬ ਸਰਹਿੰਦ ਨੇੜਲੇ ਪਿੰਡ ਮਾਧੋਪੁਰ ਕੋਲ ਡੀਐੱਫਸੀਸੀ (ਡੈਡੀਕੇਟਿਡ ਫਰਾਈਟ ਕਾਰਪੋਰੇਸ਼ਨ ਆਫ ਇੰਡੀਆ) ਦੇ ਰੇਲ ਟਰੈਕ ’ਤੇ ਅੰਬਾਲਾ ਵੱਲੋਂ ਆਈ ਇੱਕ ਕੋਲੇ ਦੀ ਭਰੀ ਮਾਲ ਗੱਡੀ ਰੁਕੀ ਹੋਈ ਸੀ। ਉਸੇੇ ਟਰੈਕ ’ਤੇ ਅੰਬਾਲਾ ਵੱਲੋਂ ਆਈ ਇੱਕ ਹੋਰ ਕੋਲੇ ਨਾਲ ਭਰੀ ਮਾਲ ਗੱਡੀ ਪਹਿਲਾਂ ਖੜ੍ਹੀ ਮਾਲ ਗੱਡੀ ਨਾਲ ਪਿੱਛੋਂ ਟਕਰਾ ਗਈ ਅਤੇ ਇਸ ਦਾ ਇੰਜਣ ਤੇ ਬੋਗੀਆਂ ਪਹਿਲਾਂ ਖੜ੍ਹੀ ਗੱਡੀ ਦੇ ਉੱਪਰ ਚੜ੍ਹ ਗਏ ਅਤੇ ਮਾਲ ਗੱਡੀ ਦਾ ਕੁਝ ਹਿੱਸਾ ਅੰਬਾਲਾ-ਲੁਧਿਆਣਾ ਮੇਨ ਲਾਈਨ ’ਤੇ ਹਾਵੜਾ ਤੋਂ ਜੰਮੂ ਜਾ ਰਹੀ ਰੇਲ ਗੱਡੀ ਨੰਬਰ 04681 ਅੱਗੇ ਫਸ ਗਿਆ। ਇਸ ਹਾਦਸੇ ਵਿੱਚ ਜਖਮੀਆਂ ਨੂੰਸਿਵਲ ਹਸਪਤਾਲ ਪਹੁੰਚਾਇਆ।
