ਅਸਮਾਨੀ ਬਿਜਲੀ ਡਿੱਗਣ ਕਾਰਨ ਚਾਰ ਦੀ ਮੌਤ
ਦੁਆਰਾ: Punjab Bani ਪ੍ਰਕਾਸ਼ਿਤ :Monday, 03 June, 2024, 05:46 PM

ਅਸਮਾਨੀ ਬਿਜਲੀ ਡਿੱਗਣ ਕਾਰਨ ਚਾਰ ਦੀ ਮੌਤ
ਉੜੀਸਾ, 3 ਜੂਨ
ਉੜੀਸਾ ਦੇ ਗੰਜਮ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸੰਨਿਆਸੀ ਸਾਹੂ, ਲੰਬੋਦਰ ਪਨਿਗ੍ਰਹੀ ਅਤੇ ਗੰਜਮ ਜ਼ਿਲ੍ਹੇ ਦੇ ਸੰਜੇ ਗੌੜਾ ਅਤੇ ਖੁਰਦਾ ਜ਼ਿਲ੍ਹੇ ਦੇ ਦੁਗੁਨ ਪ੍ਰਧਾਨ ਵਜੋਂ ਹੋਈ ਹੈ। ਖਿਡੌਣੇ ਵੇਚ ਰਹੇ ਸਾਹੂ ਅਤੇ ਪ੍ਰਧਾਨ ਹਨੇਰੀ ਅਤੇ ਮੀਂਹ ਦੌਰਾਨ ਪੱਤਾਪੁਰ ਵਿੱਚ ਇੱਕ ਦਰੱਖਤ ਦੇ ਕੋਲ ਪਨਾਹ ਲਈ ਸੀ ਜਦੋਂ ਉਨ੍ਹਾਂ ਉੱਤੇ ਬਿਜਲੀ ਡਿੱਗ ਗਈ।
