ਕਾਮੇਡੀਅਨ ਭਾਰਤੀ ਸਿੰਘ ਨਵੇ ਸੋ ਲਈ ਤਿਆਰ

ਦੁਆਰਾ: Punjab Bani ਪ੍ਰਕਾਸ਼ਿਤ :Friday, 31 May, 2024, 06:32 PM

ਕਾਮੇਡੀਅਨ ਭਾਰਤੀ ਸਿੰਘ ਨਵੇ ਸੋ ਲਈ ਤਿਆਰ
ਨਵੀਂ ਦਿੱਲੀ: ਕਾਮੇਡੀਅਨ ਭਾਰਤੀ ਸਿੰਘ ਨਵੇਂ ਸ਼ੋਅ ‘ਲਾਫਟਰ ਸ਼ੈੱਫਜ਼ ਅਨਲਿਮਟਿਡ ਇੰਟਰਟੇਨਮੈਂਟ’ ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸ਼ੋਅ ਦਾ ਵਿਸ਼ਾ ਰਸੋਈ ਦੇ ਨਾਲ ਕਾਮੇਡੀ ਹੈ ਅਤੇ ਇਸ ਵਿੱਚ ਕ੍ਰਿਸ਼ਨਾ ਅਭਿਸ਼ੇਕ ਅਤੇ ਕਸ਼ਮੀਰਾ ਸ਼ਾਹ, ਵਿੱਕੀ ਜੈਨ ਅਤੇ ਅੰਕਿਤਾ ਲੋਖੰਡੇ, ਰਾਹੁਲ ਵੈਦਿਆ ਅਤੇ ਅਲੀ ਗੋਨੀ, ਰੀਮ ਸਮੀਰ ਸ਼ੇਖ ਅਤੇ ਜੰਨਤ ਜ਼ੁਬੈਰ, ਕਰਨ ਕੁੰਦਰਾ ਅਤੇ ਅਰਜੁਨ ਬਿਜਲਾਨੀ, ਸੁਦੇਸ਼ ਲਹਿਰੀ ਅਤੇ ਨਿਆ ਸ਼ਰਮਾ ਵਰਗੀਆਂ ਮਸ਼ਹੂਰ ਹਸਤੀਆਂ ਸ਼ਾਮਲ ਹਨ।