ਜਿਨਸੀ ਸੋਸ਼ਣ ਮਾਮਲਾ : ਪ੍ਰਜਵਲ ਰੇਵੰਨਾ ਨੂੰ ਲਿਆ ਹਿਰਾਸਤ ਵਿੱਚ

ਦੁਆਰਾ: Punjab Bani ਪ੍ਰਕਾਸ਼ਿਤ :Friday, 31 May, 2024, 06:30 PM

ਜਿਨਸੀ ਸੋਸ਼ਣ ਮਾਮਲਾ : ਪ੍ਰਜਵਲ ਰੇਵੰਨਾ ਨੂੰ ਲਿਆ ਹਿਰਾਸਤ ਵਿੱਚ
ਬੈਂਗਲੁਰੂ: ਜੇਡੀ(ਐੱਸ) ਦੇ ਮੁਅੱਤਲ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੂੰ ਬੈਂਗਲੁਰੂ ਅਦਾਲਤ ਨੇ 6 ਜੂਨ ਤੱਕ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਜਿਨਸੀ ਸ਼ੋਸ਼ਣ ਮਾਮਲੇ ‘ਚ ਪ੍ਰਜਵਲ ਰੇਵੰਨਾ ਵੀਰਵਾਰ ਰਾਤ ਨੂੰ ਜਰਮਨੀ ਤੋਂ ਬੈਂਗਲੁਰੂ ਪਰਤਿਆ। ਇਸ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਨੇ ਰਾਤ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਗ੍ਰਿਫਤਾਰ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਛੇ ਦਿਨਾਂ ਦੇ ਪੁਲੀਸ ਰਿਮਾਂਡ ਦੇ ਹੁਕਮ ਦਿੱਤੇ ਹਨ।